ਪੰਜਾਬ-ਹਰਿਆਣਾ ‘ਚ ਹੋਈ ਬਾਰਿਸ਼ ! ਮੌਸਮ ਦੀ ‘ਪਲਟੀ’ ਨੇ ਕਿਸਾਨਾਂ ਦੇ ਮੱਥੇ ‘ਤੇ ਖਿੱਚੀਆਂ ਚਿੰਤਾ ਦੀਆਂ ਲਕੀਰਾਂ

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ‘ਚ ਐਤਵਾਰ ਨੂੰ ਮੀਂਹ ਕਾਰਨ ਦਿਨ ‘ਚ ਤਾਪਮਾਨ ‘ਚ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਰਾਜਧਾਨੀ ਚੰਡੀਗੜ੍ਹ ‘ਚ ਵੀ ਹਲਕੀ ਬਾਰਿਸ਼ ਹੋਈ, ਜਿਸ ਨਾਲ ਇੱਥੇ ਤਾਪਮਾਨ ‘ਚ ਗਿਰਾਵਟ ਆਈ।
ਮੌਸਮ ਵਿਭਾਗ ਅਨੁਸਾਰ, ਹਰਿਆਣਾ ਦੇ ਅੰਬਾਲਾ, ਪੰਚਕੂਲਾ, ਯਮੁਨਾਨਗਰ ਅਤੇ ਪੰਜਾਬ ਦੇ ਮੋਹਾਲੀ, ਪਟਿਆਲਾ, ਫਗਵਾੜਾ, ਜਲੰਧਰ, ਹੁਸ਼ਿਆਰਪੁਰ ਤੇ ਲੁਧਿਆਣਾ ਸਮੇਤ ਹੋਰ ਥਾਵਾਂ ‘ਤੇ ਵੀ ਮੀਂਹ ਪਿਆ। ਮੀਂਹ ਕਾਰਨ ਖੇਤਰ ਦੇ ਕਿਸਾਨਾਂ ਦੀ ਚਿੰਤਾ ਵਧ ਗਈ ਹੈ, ਕਿਉਂਕਿ ਇਸ ਨਾਲ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ।