ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਅੱਗੇ ਅਗਲੇ ਸੀਜ਼ਨ ਲਈ ਝੋਨੇ ਦਾ ਭਾਅ 3284 ਰੁਪਏ ਦੇਣ ਦੀ ਮੰਗ ਰੱਖੀ ਗਈ ਹੈ। ਇਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ। ਮੁੱਖ ਮੰਤਰੀ ਨੇ ਸਾਉਣੀ 2024-25 ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇ ਨਿਰਧਾਰਨ ਲਈ ਕੇਂਦਰ ਸਰਕਾਰ ਨੂੰ ਤਜਵੀਜ਼ ਭੇਜੀ ਹੈ।
ਇਸ ਤੋਂ ਇਲਾਵਾ ਕਪਾਹ ਦੇ 10767 ਰੁਪਏ ਪ੍ਰਤੀ ਕੁਇੰਟਲ ਸਮਰਥਨ ਮੁੱਲ ਦੇਣ ਦੀ ਮੰਗ ਰੱਖੀ ਗਈ। ਪੰਜਾਬ ਸਰਕਾਰ ਵੱਲੋਂ ਸਾਉਣ 2024-25 ਦੀਆਂ ਫ਼ਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਤਜਵੀਜ਼ ਅਨੁਸਾਰ ਮੱਕੀ ‘ਤੇ 2975 ਰੁਪਏ ਪ੍ਰਤੀ ਕੁਇੰਟਲ, ਮੂੰਗ ‘ਤੇ 11555 ਰੁਪਏ ਪ੍ਰਤੀ ਕੁਇੰਟਲ, ਮਾਂਹ ‘ਤੇ 9385, ਅਰਹਰ ‘ਤੇ 9450 ਅਤੇ ਮੂੰਗਫਲੀ ‘ਤੇ 8610 ਰੁਪਏ ਪ੍ਰਤੀ ਕੁਇੰਟਲ ਦੀ ਮੰਗ ਕੀਤੀ ਗਈ ਹੈ।















