ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਰਾਜ ਦੇ ਨੋਜਵਾਨਾਂ ਨੂੰ 1 ਲੱਖ 14 ਹਜਾਰ ਸਰਕਾਰੀ ਨੌਕਰੀਆਂ ਦੇਣ ਦੇ ਕੀਤੇ ਗਏ ਫੈਂਸਲੇ ਤਹਿਤ ਸਮਾਜਿਕ ਸੁਰੱੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰੰਜਾਬ ਵੱੱਲੋਂ ਰਾਜ ਸਰਕਾਰ ਦੇ ਵੱਖ- ਵੱਖ ਵਿਭਾਗਾਂ ਵਿੱਚ ਅੰਗਹੀਣ ਕੋਟੇ ਦੀਆਂ ਗਰੁੱਪ ਸੀ ਅਤੇ ਡੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀ ਭਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇੱਕ ਬੁਲਾਰੇ ਨੇ ਦੱੱਸਿਆ ਕਿ ਪੰਜਾਬ ਸਰਕਾਰ ਨੇ ਰਾਜ ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿੱਚ ਅੰਗਹੀਣ ਕੋਟੇ 3% ਫੀਸਦੀ( 1% ਫੀਸਦੀ ਨੇਤਰਹੀਣ, 1% ਫੀਸਦੀ ਨੇ ਗੂੰਗੇ ਬਹਿਰੇ, 1% ਫੀਸਦੀ ਅੰਗਹੀਣ) ਖਾਲੀ ਪਈਆਂ ਅਸਾਮੀਆਂ ਨੂੰ ਸਿੱਧੀ ਭਰਤੀ ਰਾਹੀ ਭਰਨ ਦਾ ਫੈਂਸਲਾ ਕੀਤਾ ਗਿਆ ਹੈ ਅਤੇ ਇਸ ਕਾਰਜ ਲਈ ਵੱਖ ਵੱਖ ਅਖਬਾਰਾਂ ਵਿੱਚ ਇਸ਼ਤਿਹਾਰ ਵੀ ਜਾਰੀ ਕਰ ਦਿੱਤਾ ਗਿਆ ਹੈ ।
ਬੁਲਾਰੇ ਨੇ ਦੱੱਸਿਆ ਕਿ ਪੰਜਾਬ ਸਰਕਾਰ ਅੰਗਹੀਣ ਕੋਟੇ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦਾ ਕਾਰਜ ਸਮਾਜਿਕ ਸੁਰੱੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰੰਜਾਬ ਨੂੰ ਸੋਪਿਆ ਗਿਆ ਸੀ ਜਿਸ ਤੇ ਸਮਾਜਿਕ ਸੁਰੱੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰੰਜਾਬ ਨੇ ਰਾਜ ਸਰਕਾਰ ਦੇ ਸਮੂੰਹ ਵਿਭਾਗਾਂ ਤੋਂ ਇਸ ਕੋਟੇ ਅਧੀਨ ਖਾਲੀ ਪਈਆਂ ਅਸਾਮੀਆਂ ਦੀ ਜਾਣਕਾਰੀ ਇਕੱਤਰ ਕਰਕੇ ਭਰਤੀ ਸਬੰਧੀ ਅਮਲ ਸ਼ੁਰੂ ਕਰ ਦਿੱਤਾ ਗਿਆ ਹੈ ।
ਉਨ੍ਹ੍ਹਾਂ ਕਿਹਾ ਇਸ ਮੁਹਿੰਮ ਅਧੀਨ ਜੂਨੀਅਰ ਟੈਕਨੀਸ਼ਨ, ਯੂ.ਡੀ.ਸੀ.,ਇਲੇਕਟ੍ਰੀਸ਼ਨ,ਐਸ.ਐਸ.ਏ, ਸੀ.ਵੀ. ਆਰਟ ਐਂਡ ਕਰਾਂਫਟ ਟੀਚਰ, ਐਸ.ਐਲ.ਏ., ਕਲਰਕ,ਲਾਇਬ੍ਰੇਰੀਅਨ, ਸਟੈਨੋ, ਸਟੋਰ ਕੀਪਰ, ਇੰਵੈਸਟੀਗੇਟਰ (ਗ੍ਰੇਡ -2), ਵੈਟਨਰੀ ਇੰਸਪੈਕਟਰ, ਲੈਬ ਅਟੈਂਡੈਂਟ, ਸੇਵਾਦਾਰ, ਮਾਲੀ ਕਮ ਚੋਕੀਦਾਰ, ਸਵੀਪਰ ਕਮ ਚੋਕੀਦਾਰ, ਈ.ਪੀ.ਬੀ.ਏ.ਐਕਸ ਉਪਰੇਟਰ, ਫਿਸ਼ਰੀ ਆਫੀਸਰ, ਫਿਸ਼ਰਮੈਨ, ਮੈਡੀਕਲ ਲੇਬ ਟੈਕਨੀਸ਼ਨ (ਗ੍ਰੇਡ -1), ਮੈਡੀਕਲ ਲੇਬ ਟੈਕਨੀਸ਼ਨ (ਗ੍ਰੇਡ -2), ਅਪਰੇਸ਼ਨ ਥੀਏਟਰ ਅਸਿਸਟੈਂਟ, ਡਾਰਕ ਰੂਮ ਅਸਿਸਟੈਂਟ, ਈ.ਸੀ.ਜੀ. ਟੈਕਨੀਸ਼ੀਅਨ, ਲਾਇਬ੍ਰੇਰੀਅਨ ਅਸਿਸਟੈਂਟ ਅਤੇ ਡਾਈਟੀਸ਼ੀਅਨ ਦੀਆਂ ਅਸਾਮੀਆਂ ਸ਼ਾਮਲ ਹਨ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਸਬੰਧਤ ਵਿਭਾਗਾਂ ਵਿੱਚ ਮਿਤੀ 27 ਜਨਵਰੀ 2015 ਵਿੱਚ ਅਪਲਾਈ ਕਰ ਸਕਦੇ ਹਨ।















