ਪੰਜਾਬ ਵਿਚ ਰੇਤੇ ਦੀਆਂ ਖਾਨਾਂ ਦੀ ਨਿਲਾਮੀ ਹੁਣ 19 ਤੇ 20 ਮਈ ਨੂੰ

ਚੰਡੀਗੜ੍ਹ : ਪੰਜਾਬ ਵਿਚ ਰੇਤੇ ਦੀਆਂ ਖਾਨਾਂ ਦੀ ਨਿਲਾਮੀ ਹੁਣ ਈ-ਨਿਲਾਮੀ ਰਾਹੀਂ 19 ਤੇ 20 ਮਈ ਨੂੰ ਹੋਵੇਗੀ| ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਹੁਣ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੀ 102 ਖੱਡਾਂ ਦੀ ਨਿਲਾਮੀ ਕੀਤੀ ਜਾਵੇਗੀ| ਜਦੋਂ ਕਿ ਪਿਛਲੇ ਦਿਨੀਂ 59 ਖੱਡਾਂ ਦੀ ਨਿਲਾਮੀ ਦਾ ਐਲਾਨ ਕੀਤਾ ਗਿਆ ਸੀ, ਜੋ ਕਿ 2 ਵਾਰ ਨਿਲਾਮੀ ਦੀਆਂ ਤਾਰੀਖਾਂ ਵਧਾਉਣ ਦੇ ਬਾਵਜੂਦ ਰੱਦ ਕਰ ਦਿੱਤਾ ਗਿਆ| ਹੁਣ ਇਨ੍ਹਾਂ 102 ਖੱਡਾਂ ਦੀ ਨਿਲਾਮੀ ਲਈ ਅੱਜ 4 ਮਈ ਤੋਂ 12 ਮਈ ਤੱਕ ਇਨ੍ਹਾਂ ਖੱਡਾਂ ਲਈ ਅਪਲਾਈ ਕੀਤਾ ਜਾ ਸਕਦਾ ਹੈ|