ਪੰਜਾਬ ਦੇ ਵੱਡੇ ਅਧਿਕਾਰੀ ਦੀ ਸਰਕਾਰੀ ਰਿਹਾਇਸ਼ ‘ਤੇ Raid, ਵਿਜੀਲੈਂਸ ਦੀ ਵੱਡੀ ਕਾਰਵਾਈ

ਬਟਾਲਾ : ਪੰਜਾਬ ਵਿਜੀਲੈਂਸ ਵਲੋਂ ਬਟਾਲਾ ਦੇ ਐੱਸ. ਡੀ. ਐੱਮ. ਵਿਕਰਮਜੀਤ ਸਿੰਘ ਦੀ ਸਰਕਾਰੀ ਰਿਹਾਇਸ਼ ‘ਤੇ ਬੀਤੀ ਰਾਤ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਪੂਰੀ ਤਰ੍ਹਾਂ ਗੁਪਤ ਰੱਖੀ ਗਈ ਹੈ।
ਵਿਜੀਲੈਂਸ ਦੀ ਟੀਮ 3 ਘੰਟੇ ਪੁੱਛਗਿੱਛ ਕਰਨ ਅਤੇ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਐੱਸ. ਡੀ. ਐੱਮ. ਨੂੰ ਇਕ ਗੱਡੀ ‘ਚ ਲੈ ਗਈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਨੂੰ ਸੀਲ ਕਰ ਦਿੱਤਾ ਗਿਆ।
ਫਿਲਹਾਲ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਐੱਸ. ਡੀ. ਐੱਮ. ਵਲੋਂ ਵਿਜੀਲੈਂਸ ਖ਼ਿਲਾਫ਼ ਇਹ ਕਾਰਵਾਈ ਕਿਉਂ ਕੀਤੀ ਗਈ ਹੈ।