ਨੈਸ਼ਨਲ ਡੈਸਕ- ਅੱਜ ਪੰਜਾਬ ਦੇ ਲੁਧਿਆਣਾ ਵੈਸਟ ਸਣੇ ਪੱਛਮੀ ਬੰਗਾਲ ਦੇ ਕਾਲੀਗੰਜ, ਕੇਰਲ ਦੇ ਨੀਲਾਂਬਰ, ਗੁਜਰਾਤ ਦੇ ਵਿਸਾਵਦਾਰ ਤੇ ਕਾਦੀ ਵਿਧਾਨ ਸਭਾ ਹਲਕਿਆਂ ‘ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਹਲਕਿਆਂ ‘ਤੇ ਅੱਜ ਸਵੇਰੇ 7 ਵਜੇ ਤੋਂ ਹੀ ਵੋਟ ਪਾਉਣ ਲਈ ਵੋਟਰਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਇਹ ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ, ਜਦਕਿ 23 ਜੂਨ ਨੂੰ ਇਨ੍ਹਾਂ ਚੋਣਾਂ ਦਾ ਨਤੀਜਾ ਐਲਾਨਿਆ ਜਾਵੇਗਾ।
9 ਵਜੇ ਤੱਕ ਨਿਲਾਂਬਰ ‘ਚ ਹੋਈ ਸਭ ਤੋਂ ਵੱਧ ਵੋਟਿੰਗ
ਸਵੇਰੇ 9 ਵਜੇ ਤੱਕ ਕੇਰਲ ਦੇ ਨਿਲਾਂਬਰ ਹਲਕੇ ‘ਚ ਸਭ ਤੋਂ ਵੱਧ 13.15 ਫ਼ੀਸਦੀ ਵੋਟਿੰਗ ਹੋਈ, ਜਦਕਿ ਵਿਸਾਵਦਾਰ ‘ਚ 12.10, ਕਾਲੀਗੰਜ ‘ਚ 10.83, ਕਾਦੀ ‘ਚ 9.05 ਫ਼ੀਸਦੀ ਵੋਟਿੰਗ ਰਹੀ। ਉੱਥੇ ਹੀ ਪੰਜਾਬ ਦੇ ਲੁਧਿਆਣਾ ਵੈਸਟ ਹਲਕੇ ‘ਚ ਸਭ ਤੋਂ ਘੱਟ 8.50 ਫ਼ੀਸਦੀ ਵੋਟਿੰਗ ਹੋਈ।
11 ਵਜੇ ਤੱਕ ਕਾਲੀਗੰਜ ਨਿਕਲਿਆ ਸਭ ਤੋਂ ਅੱਗੇ
ਸਵੇਰੇ 11 ਵਜੇ ਤੱਕ ਦੇ ਅੰਕੜਿਆਂ ਅਨੁਸਾਰ ਪੱਛਮੀ ਬੰਗਾਲ ਦਾ ਕਾਲੀਗੰਜ ਹਲਕਾ 30.34 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਰਿਹਾ, ਜਦਕਿ ਨਿਲਾਂਬਰ ‘ਚ 30.15, ਵਿਸਾਵਦਾਰ ‘ਚ 28.15, ਕਾਦੀ ‘ਚ 23.85 ਫ਼ੀਸਦੀ ਵੋਟਿੰਗ ਹੋਈ। ਲੁਧਿਆਣਾ ਇਕ ਵਾਰ ਫ਼ਿਰ 21.51 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਪਿੱਛੇ ਰਿਹਾ।
1 ਵਜੇ ਤੱਕ ਨਿਲਾਂਬਰ ‘ਚ ਹੋਈ ਸਭ ਤੋਂ ਵੱਧ ਵੋਟਿੰਗ
ਦੁਪਹਿਰ 1 ਵਜੇ ਤੱਕ ਨਿਲਾਂਬਰ ‘ਚ ਸਭ ਤੋਂ ਵੱਧ 46.73 ਫ਼ੀਸਦੀ ਵੋਟਿੰਗ ਹੋਈ, ਜਦਕਿ ਕਾਲੀਗੰਜ ‘ਚ 45.23 ਫ਼ੀਸਦੀ, ਵਿਸਾਵਦਾਰ ‘ਚ 39.25 ਫ਼ੀਸਦੀ ਤੇ ਕਾਦੀ ‘ਚ 34.79 ਫ਼ੀਸਦੀ ਵੋਟਿੰਗ ਹੋਈ। ਲੁਧਿਆਣਾ ਵੈਸਟ ‘ਚ ਹੁਣ ਵੀ ਸਭ ਤੋਂ ਘੱਟ 33.42 ਫ਼ੀਸਦੀ ਵੋਟਿੰਗ ਹੋਈ ਹੈ।
3 ਵਜੇ ਤੱਕ ਗਾਲੀਗੰਜ ਹਲਕਾ 60.32 ਫ਼ੀਸਦੀ ਵੋਟਿੰਗ ਨਾਲ ਬਣਿਆ ਮੋਹਰੀ
ਦੁਪਹਿਰ 3 ਵਜੇ ਤੱਕ ਦੇ ਅੰਕੜਿਆਂ ਮੁਤਾਬਕ ਪੱਛਮੀ ਬੰਗਾਲ ਦਾ ਕਾਲੀਗੰਜ ਹਲਕਾ 60.32 ਫ਼ੀਸਦੀ ਵੋਟਿੰਗ ਨਾਲ ਸਭ ਤੋਂ ਅੱਗੇ ਰਿਹਾ। ਇਸ ਤੋਂ ਇਲਾਵਾ ਕੇਰਲ ਦੇ ਨਿਲਾਂਬਰ ‘ਚ 59.68 ਫ਼ੀਸਦੀ, ਗੁਜਰਾਤ ਦੇ ਵਿਸਾਵਦਾਰ ‘ਚ 47.67 ਫ਼ੀਸਦੀ, ਕਾਦੀ ‘ਚ 46.33 ਫ਼ੀਸਦੀ, ਜਦਕਿ ਪੰਜਾਬ ਦੇ ਲੁਧਿਆਣਾ ਵੈਸਟ ਹਲਕੇ ‘ਚ ਸਭ ਤੋਂ ਘੱਟ 41.04 ਫ਼ੀਸਦੀ ਵੋਟਿੰਗ ਹੋਈ।















