ਪੰਜਾਬ ‘ਚ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫ਼ੈਸਲਾ! PM ਮੋਦੀ ਦੇ ਬੇਹੱਦ ਕਰੀਬੀ ਆਗੂ ਨੂੰ ਸੌਂਪੀ ਗਈ ਨਵੀਂ ਜ਼ਿੰਮੇਵਾਰੀ

ਚੰਡੀਗੜ੍ਹ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੇਹੱਦ ਕਰੀਬੀ ਮੰਨੇ ਜਾਣ ਵਾਲੇ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ ਨੂੰ ਪੰਜਾਬ ਭਾਜਪਾ ਦਾ ਚੋਣ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਗੁਜਰਾਤ ਭਾਜਪਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਉਨ੍ਹਾਂ ਨੂੰ ਜਿੱਥੇ ਪਾਰਟੀ ਅੰਦਰ ਜਥੇਬੰਦਕ ਢਾਂਚੇ ਦਾ ਅਨੁਭਵ ਹੈ, ਉੱਥੇ ਹੀ ਚਾਰ ਵਾਰ ਸੰਸਦ ਮੈਂਬਰ ਵਜੋਂ ਚੋਣ ਸਿਆਸਤ ਦਾ ਵੀ ਲੰਬਾ ਤਜ਼ਰਬਾ ਹੈ।