ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਵਾਗਡੋਰ ਭਗਵੰਤ ਮਾਨ ਹਵਾਲੇ

ਨਵੀਂ ਦਿੱਲੀ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਵਾਗਡੋਰ ਭਗਵੰਤ ਮਾਨ ਨੂੰ ਸੌਂਪ ਦਿੱਤੀ ਗਈ ਹੈ| ਇਸ ਸਬੰਧੀ ਹਾਈਕਮਾਂਡ ਨੇ ਫੈਸਲਾ ਲੈਂਦਿਆਂ ਪੰਜਾਬ ਵਿਚ ਗੁਰਪ੍ਰੀਤ ਸਿੰਘ ਵੜੈਚ ਦੀ ਥਾਂ ਭਗਵੰਤ ਮਾਨ ਨੂੰ ਪਾਰਟੀ ਦੀ ਪੰਜਾਬ ਕਨਵੀਨਰ ਦੀ ਜਿੰਮੇਵਾਰੀ ਦਿੱਤੀ ਗਈ ਹੈ| ਦੱਸਣਯੋਗ ਹੈ ਕਿ ਗੁਰਪ੍ਰੀਤ ਵੜੈਚ ਨੂੰ ਸੁੱਚਾ ਸਿੰਘ ਛੋਟੇਪੁਰ ਦੀ ਥਾਂ ਕਨਵੀਨਰ ਬਣਾਇਆ ਗਿਆ ਸੀ| ਸੁਨਾਮ ਤੋਂ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੂੰ ਪਾਰਟੀ ਦਾ ਕੋ-ਕਨਵੀਨਰ ਬਣਾਇਆ ਗਿਆ ਹੈ|
ਦੂਸਰੇ ਪਾਸੇ ਚੀਫ ਵ੍ਹਿਪ ਬਣਾਏ ਗਏ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ|