ਪੰਜਾਬ ਚੋਣਾਂ ਦਾ ਐਲਾਨ ਕੱਲ੍ਹ ਨੂੰ!

hqdefaultਚੰਡੀਗੜ੍ਹ : ਪੰਜਾਬ ਸਮੇਤ ਪੰਜ ਸੂਬਿਆਂ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਤਿਆਰਿਆਂ ਮੁਕੰਮਲ ਕਰ ਲਈਆਂ ਹਨ| ਇਹਨਾਂ ਸੂਬਿਆਂ ਵਿਚ ਭਲਕੇ ਬੁੱਧਵਾਰ ਨੂੰ ਚੋਣ ਤਾਰੀਖਾਂ ਦਾ ਐਲਾਨ ਹੋ ਸਕਦਾ ਹੈ| ਸੰਭਾਵਨਾ ਹੈ ਕਿ ਵੋਟਾਂ ਫਰਵਰੀ ਵਿਚ ਹੋਣਗੀਆਂ| ਇਸ ਦੌਰਾਨ ਤਾਰੀਖਾਂ ਦਾ ਐਲਾਨ ਹੋਣ ਨਾਲ ਚੋਣ ਜ਼ਾਬਤਾ ਵੀ ਲੱਗ ਜਾਵੇਗਾ| ਜਿਹੜੇ ਸੂਬਿਆਂ ਵਿਚ ਚੋਣਾਂ ਹੋਣੀਆਂ ਹਨ ਉਹਨਾਂ ਵਿਚ ਪੰਜਾਬ, ਗੋਆ, ਉਤਰ ਪ੍ਰਦੇਸ਼, ਉਤਰਾਖੰਡ ਅਤੇ ਮਣੀਪੁਰ ਸ਼ਾਮਿਲ ਹਨ| ਮੀਡੀਆ ਰਿਪੋਰਟਾਂ ਅਨੁਸਾਰ ਉਤਰ ਪ੍ਰਦੇਸ਼ ਨੂੰ ਛੱਡ ਕੇ ਚਾਰਾਂ ਸੂਬਿਆਂ ਵਿਚ ਚੋਣਾਂ ਇਕੋ ਗੇੜ ਵਿਚ ਹੋ ਸਕਦੀਆਂ ਹਨ|