ਪ੍ਰਧਾਨ ਮੰਤਰੀ ਨੇ ਜੈਨ ਆਚਾਰਿਆ ਦੀ ਪੁਸਤਕ ਕੀਤੀ ਜਾਰੀ

6ਨਵੀਂ ਦਿੱਲੀ : ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਵਿਡੀਓ ਕਾਨਫ਼ਰੰਸ ਰਾਹੀਂ ਜੈਨ ਆਚਾਰਿਆ ਰਤਨਸੁੰਦਰਸੁਰਈਸਵਰਜੀ ਮਹਾਰਾਜ ਵੱਲੋਂ ਲਿਖੀ ਪੁਸਤਕ ‘ਮਾਰੂ ਭਾਰਤ ਸਾਰੂ ਭਾਰਤ’ (ਮੇਰਾ ਭਾਰਤ ਸ਼ਾਨਦਾਰ ਭਾਰਤ) ਜਾਰੀ ਕੀਤੀ। ਮੁੰਬਈ ਵਿਖੇ ਰਤਨਾਤਰਾਈ ਟਰੱਸਟ ਦੀ ਸਾਹਿਤਯ ਸਤਿਕਾਰ ਸਮਿਤੀ ਵੱਲੋਂ ਆਯੋਜਿਤ ਪੁਸਤਕ-ਰਿਲੀਜ਼ ਸਮਾਰੋਹ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਆਚਾਰਿਆ ਰਤਨਸੁੰਦਰਸੁਰਈਸਵਰਜੀ ਮਹਾਰਾਜ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ 300 ਕਿਤਾਬਾਂ ਕੋਈ ਛੋਟੀ ਗੱਲ ਨਹੀਂ ਹੈ। ਮਹਾਰਾਜ ਸਾਹਿਬ ਦੇ ਕੰਮਾਂ ਵਿੱਚੋਂ ਜੀਵਨ ਦੇ ਅਨੇਕਾਂ ਪੱਖ ਪ੍ਰਤੀਬਿੰਬਤ ਹੁੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਤਾਬਾਂ ਉਨ੍ਹਾਂ ਦੀ ‘ਦਿੱਵਯ ਵਾਣੀ’ ਨੂੰ ਗੁੰਜਾਉਂਦੀਆਂ ਹਨ, ਜੋ ਸਮਾਜ ਲਈ ਕੁੱਝ ਕਰਨ ਦੀ ਤਾਂਘ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ‘ਰਾਸ਼ਟਰ ਧਰਮ’ ਹਰੇਕ ਧਰਮ ਤੋਂ ਉੱਪਰ ਹੈ।
ਪ੍ਰਧਾਨ ਮੰਤਰੀ ਨੇ ਸੰਤਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਡੀ ਵਿਰਾਸਤ ਹੈ ਕਿ ਭਾਰਤ ਨੇ ਬਹੁਤ ਸਾਰੇ ਸੰਤ ਤੇ ਮੁਨੀ ਦਿੱਤੇ ਹਨ; ਜਿਨ੍ਹਾਂ ਨੇ ਰਾਸ਼ਟਰ-ਨਿਰਮਾਣ ਵਿੱਚ ਸਮਾਜ ਦੀ ਅਗਵਾਈ ਕੀਤੀ ਹੈ। ਉਨ੍ਹਾਂ ਜਨਤਾ ਨੂੰ ਬੇਨਤੀ ਕੀਤੀ ਕਿ ਉਹ ਗ਼ਰੀਬੀ ਦੇ ਖ਼ਾਤਮੇ, ਸਵੱਛ ਭਾਰਤ ਅਤੇ ਕਰੋੜਾਂ ਨੌਜਵਾਨਾਂ ਦੀ ਊਰਜਾ ਦਾ ਲਾਭ ਉਠਾਉਣ ਲਈ ਉੱਦਮ ਕਰਨ, ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਨੇ ਕਦੇ ਵੀ ਫਿਰਕਾਪ੍ਰਸਤੀ ਦੀ ਗੱਲ ਨਹੀਂ ਕੀਤੀ, ਸਗੋਂ ਸਦਾ ਮਨੁੱਖਤਾ ਦੇ ਭਲੇ ਲਈ ਅਧਿਆਤਮਕਤਾ ਦਾ ਹੀ ਪ੍ਰਚਾਰ ਕੀਤਾ ਹੈ। ਉਨ੍ਹਾਂ ਕਿਹਾ,”ਸਾਡਾ ਮੰਨਣਾ ਹੈ ਕਿ ਹਰੇਕ ਸਮੱਸਿਆ ਅਧਿਆਤਮਕਤਾ ਰਾਹੀਂ ਹੱਲ ਹੋ ਸਕਦੀ ਹੈ।”
ਆਚਾਰਿਆ ਰਤਨਸੁੰਦਰਸੁਰਈਸਵਰਜੀ ਮਹਾਰਾਜ ਨੇ ਨਵੀਂ ਦਿੱਲੀ ਤੋਂ ਵਿਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕਰਨ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ ਅਤੇ ਕਿਹਾ ਕਿ ”ਪਰਿਵਾਰਾਂ ਕੋਲ ਕਦਰਾਂ-ਕੀਮਤਾਂ ਹੁੰਦੀਆਂ ਹਨ ਅਤੇ ਦੇਸ਼ਾਂ ਕੋਲ ਸਭਿਆਚਾਰ ਹੁੰਦਾ ਹੈ।