ਅੱਜ ਦੇ ਸਮੇਂ ‘ਚ ਪੈਰਾ ‘ਚ ਸੋਜ ਆਉਣਾ ਬਹੁਤ ਆਮ ਗੱਲ ਹੈ। ਹਾਲਾਂਕਿ ਇਹ ਕੋਈ ਬਿਮਾਰੀ ਨਹੀਂ ਹੈ ਪਰ ਕਈ ਸਮੱਸਿਆਵਾਂ ਕਾਰਣ ਪੈਰਾਂ ‘ਤੇ ਸੋਜ ਆਉਣ ਕਾਰਣ ਕਈ ਤਰ੍ਹਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਆਮਤੌਰ ‘ਤੇ ਸੋਜ ਜ਼ਿਆਦਾ ਭਾਰ ਹੋਣ ਕਾਰਣ, ਜ਼ਿਆਦਾ ਸਮੇਂ ਤਕ ਬੈਠਣ ਜਾਂ ਖੜੇ ਹੋਣ ਕਾਰਣ, ਪਰੇਗਨੈਂਸੀ, ਵੱਧਦੀ ਉਮਰ ਜਾਂ ਸਹੀ ਤਰ੍ਹਾਂ ਨਾਲ ਖਾਣ-ਪੀਣ ਕਾਰਣ ਹੁੰਦੀ ਹੈ। ਇਸ ਤੋਂ ਇਲਾਵਾ ਕਸਰਤ ਨਾ ਕਰਨਾ, ਕੋਈ ਸਰਜਰੀ ਹੋਣ ਨਾਲ, ਸ਼ੂਗਰ, ਦਿਲ ਦੀ ਬਿਮਾਰੀ ਕਿਡਨੀ ਜਾਂ ਲੀਵਰ ਕਾਰਣ ਵੀ ਪੈਰਾਂ ‘ਚ ਸੋਜ ਆਉਣ ਲੱਗਦੀ ਹੈ। ਇਸ ਨਾਲ ਪੈਰਾਂ ‘ਚ ਦਰਦ ਵੀ ਰਹਿਣ ਲੱਗਦਾ ਹੈ ਅਤੇ ਪੈਰ ਲਾਲ ਹੋ ਜਾਂਦੇ ਹਨ। ਜੇਕਰ ਪੈਰਾਂ ‘ਤੇ ਸੋਜ ਹੋਵੇ ਤਾਂ ਤੁਸੀਂ ਕੋਈ ਘਰੇਲੂ ਨੁਸਖੇ ਅਪਣਾ ਕੇ ਪੈਰਾ ਦੀ ਸੋਜ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ।
1 ਮਾਲਸ਼- ਪੈਰਾਂ ਦੀ ਮਾਲਸ਼ ਕਰਨ ਨਾਲ ਆਸਾਨੀ ਨਾਲ ਸੋਜ ਦੂਰ ਹੁੰਦੀ ਹੈ । ਇਸ ਨਾਲ ਸਰਕੂਲੇਸ਼ਨ ਠੀਕ ਰਹਿੰਦਾ ਹੈ ਅਤੇ ਪ੍ਰਭਾਵਿਤ ਹਿੱਸਿਆਂ ‘ਤੇ ਦਬਾਅ ਪੈਂਦਾ ਹੈ। ਜਿਸ ਨਾਲ ਪੈਰਾ ਨੂੰ ਆਰਾਮ ਮਿਲਦਾ ਹੈ।
2 ਅਦਰਕ- ਸੋਜ ਦੂਰ ਕਰਨ ਲਈ ਅਦਰਕ ਬਹੁਤ ਫ਼ਾਇਦੇਮੰਦ ਹੈ। ਅਦਰਕ ਸੋਜ ਲਿਆਉਣ ਦੇ ਮੁੱਖ ਕਾਰਕ ਸੋਡੀਅਮ ਨੂੰ ਪਤਲਾ ਕਰਦਾ ਹੈ। ਦਿਨ ‘ਚ ਕਈ ਵਾਰ ਅਦਰਕ ਦੇ ਤੇਲ ਦੀ ਮਾਲਸ਼ ਕਰਨੀ ਚਾਹੀਦੀ ਹੈ। ਤੁਸੀਂ ਅਦਰਕ ਦੀ ਚਾਹ ਜਾਂ ਇਸ ਨੂੰ ਪੀਸ ਕੇ ਵੀ ਖਾ ਸਕਦੇ ਹੋ।
3 ਕਸਰਤ- ਸੋਜ ਨੂੰ ਦੂਰ ਕਰਨ ਲਈ ਰੋਜ਼ਾਨਾ ਕਸਰਤ ਕਰਨੀ ਜ਼ਰੂਰੀ ਹੈ। ਕਸਰਤ ‘ਚ ਤੁਸੀਂ ਤੈਰਾਕੀ ਵੀ ਕਰ ਸਕਦੇ ਹੋ। ਹਫ਼ਤੇ ‘ਚ ਘੱਟੋ-ਘੱਟ 5 ਦਿਨ 30 ਮਿੰਟ ਤਕ ਜੋਗਿੰਗ ਜਾਂ ਵਾਕਿੰਗ ਕਰੋ। ਇਸ ਕਸਰਤ ਨੂੰ ਆਪਣੀ ਰੋਜ਼ਨਾ ਦੀ ਜ਼ਿੰਦਗੀ ‘ਚ ਸ਼ਾਮਿਲ ਕਰਨਾ ਚਾਹੀਦਾ ਹੈ।










