ਚੰਡੀਗਡ਼ – ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗਡ਼੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ,ਕੋਆਰਡੀਨੇਟਰ ਪੰਜਾਬ ਚੋਣ ਪ੍ਰਚਾਰ ਕਮੇਟੀ ਅਤੇ ਚੰਡੀਗਡ਼੍ਹ ਲੰਬਡ਼ਦਾਰ ਯੂਨੀਅਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇਡ਼ੀ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ।ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਛੇ ਹਫਤਿਆਂ ਅੰਦਰ ਡੀਜ਼ਲ ਦੀਆਂ ਕੀਮਤਾਂ ਵਿੱਚ ਚਾਰ ਵਾਰ ਅਤੇ ਪੈਟਰੋਲ ਦੀਆਂ ਕੀਮਤਾਂ ਵਿੱਚ ਛੇ ਵਾਰ ਵਾਧਾ ਹੋਇਆ ਹੈ ਜੋ ਕਿ ਬਹੁਤ ਨਜ਼ਾਇਜ਼ ਅਤੇ ਲੋਕ ਞਿਰੋਧੀ ਹੈ।ਕਿਸਾਨਾਂ ਅਤੇ ਗਰੀਬ ਦੁਪਹੀਆ ਵਾਹਨ ਮਾਲਕਾਂ ਨੂੰ ਮਹਿੰਗਾਈ ਨੇ ਪਹਿਲਾਂ ਨੋਟਬੰਦੀ ਦੇ ਫੈਸਲੇ ਦੀ ਮਾਰ ਝੱਲਣੀ ਪਈ ਹੈ। ਪੰਜਾਬ ‘ਚ ਵੈਟ ਦੀ ਦਰ ਗਵਾਂਢੀ ਸੂਬਿਆਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਣ ਕਾਰਨ ਗਰੀਬ ਲੋਕਾਂ ਰੋਸ ਤਾਂ ਹੈ ਹੀ ਬਾਰਡਰ ਦੇ ਪੰਪ ਮਾਲਕਾਂ ਨੂੰ ਨੁਕਸਾਨ ਪਹੁੰਚਿਆਹੈ। ਇਸ ਲਈ ਪੈਟਰੋਲੀਅਮ ਪਦਾਰਥਾਂ ਦੀਆਂ ‘ਚ ਕੀਤਾ ਗਿਆ ਵਾਧੇ ਦਾ ਫੈਸਲਾ ਤੁਰੰਤ ਵਾਪਸ ਲਿਆ ਜਾਵੇ ਤਾਂ ਜੋ ਆਮ ਲੋਕਾਂ ਦੀ ਪ੍ਰੇਸ਼ਾਨੀ ਘੱਟ ਹੋ ਸਕੇ।















