ਸ਼੍ਰੀਨਗਰ- ਕਸ਼ਮੀਰ ਦੇ ਪੁਲਵਾਮਾ ‘ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ‘ਚ ਹੋਏ ਮੁਕਾਬਲੇ ਦੌਰਾਨ 1 ਅੱਤਵਾਦੀ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਦੱਖਣੀ ਕਸ਼ਮੀਰ ਦੇ ਇਕ ਪਿੰਡ ‘ਚ ਹੋਇਆ। ਰਿਪੋਰਟ ਮੁਤਾਬਕ ਮੁਕਾਬਲਾ ਕੁਝ ਹੀ ਸਮੇਂ ਲਈ ਹੋਇਆ ਸੀ। ਅੱਤਵਾਦੀ ਮਾਰੇ ਜਾਣ ਤੋਂ ਬਾਅਦ ਪੂਰੇ ਖੇਤਰ ‘ਚ ਮੋਬਾਇਲ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆ ਗਈਆ ਤਾਂ ਕਾਨੂੰਨੀ ਵਿਵਸਥਾ ਬਣਾਈ ਜਾ ਸਕੇ। ਇਸ ਤੋਂ ਇਲਾਵਾ ਪਤਾ ਲੱਗਿਆ ਹੈ ਕਿ ਮਾਰਿਆ ਗਿਆ ਅੱਤਵਾਦੀ ਸਥਾਨਿਕ ਹੈ।















