ਈਸ਼ਾਨ ਖੱਟਰ ਸਟਾਰਰ ਫ਼ਿਲਮ ਪੀਪਾ ਦੇ ਨਿਰਮਾਤਾਵਾਂ ਨੇ ਉਸ ਨੂੰ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਈਸ਼ਾਨ ਖੱਟਰ ਦੀ ਆਉਣ ਵਾਲੀ ਫ਼ਿਲਮ ਪੀਪਾ ਭਾਰਤ ਅਤੇ ਪਾਕਿ ਵਿਚਾਲੇ ਹੋਈ ਸਾਲ 1971 ਦੀ ਜੰਗ ਉੱਤੇ ਆਧਾਰਿਤ ਹੈ। ਇਸ ਜੰਗ ਦੇ ਨਾਲ ਬੰਗਲਾਦੇਸ਼ ਨੂੰ ਆਜ਼ਾਦੀ ਮਿਲੀ ਸੀ। ਇਹ ਫ਼ਿਲਮ 9 ਦਸੰਬਰ 2022 ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦੀਆਂ ਕੁੱਝ ਤਸਵੀਰਾਂ ਇਨਸਟਾਗ੍ਰੈਮ ‘ਤੇ ਪੋਸਟ ਕਰਦੇ ਹੋਏ ਈਸ਼ਾਨ ਖੱਟਰ ਨੇ ਲਿਖਿਆ, ”ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ਮੌਕੇ ਅਸੀਂ ਬੰਗਲਾਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਭਾਰਤੀ ਫ਼ੌਜਿਆਂ ਦੀ ਬਹਾਦਰੀ ਨੂੰ ਸਲਾਮ ਕਰਦੇ ਹਾਂ। ਫ਼ਿਲਮ ਪੀਪਾ 9 ਦਸੰਬਰ 2022 ‘ਚ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।”ਇਸ ਫ਼ਿਲਮ ਦੇ ਨਿਰਮਾਤਾ ਸਿਧਾਰਥ ਰਾਏ ਕਪੂਰ ਹਨ ਅਤੇ ਇਸ ਦੇ ਨਿਰਦੇਸ਼ਕ ਰਾਜਾ ਕ੍ਰਿਸ਼ਣ ਮੇਨਨ ਹਨ। ਇਸ ਫ਼ਿਲਮ ‘ਚ ਸੰਗੀਤ ਮਸ਼ਹੂਰ ਸੰਗੀਤਕਾਰ ਏ.ਆਰ.ਰਹਿਮਾਨ ਨੇ ਦਿੱਤਾ ਹੈ। ਫ਼ਿਲਮ ਦੇ ਰਿਲੀਜ਼ ਹੋਣ ਸਬੰਧੀ ਏ.ਆਰ.ਰਹਿਮਾਨ ਨੇ ਵੀ ਟਵੀਟ ਕਰ ਕੇ ਜਾਣਕਾਰੀ ਸਾਂਝੀ ਕੀਤੀ। ਈਸ਼ਾਨ ਖੱਟਰ ਇਸ ਫ਼ਿਲਮ ‘ਚ ਇੱਕ ਆਰਮੀ ਅਫ਼ਸਰ ਦਾ ਮੁੱਖ ਕਿਰਦਾਰ ਨਿਭਾ ਰਿਹੈ। ਇਸ ਫ਼ਿਲਮ ਨੂੰ ਇੱਕ ਮਹਾਂਕਾਵਿ ਯੁੱਧ ਡਰਾਮਾ ਕਿਹਾ ਜਾ ਸਕਦਾ ਹੈ। ਇਹ ਫ਼ਿਲਮ ਇੱਕ ਅਜਿਹੇ ਪਰਿਵਾਰ ਦੀ ਕਹਾਣੀ ਨੂੰ ਦਰਸਾਉਾਂਦੀ ਹੈ ਜੋ ਫ਼ਰੰਟ ਲਾਈਨ ‘ਤੇ ਲੜ ਰਿਹਾ ਹੈ।
ਇਹ ਫ਼ਿਲਮ ਬ੍ਰਿਗੇਡੀਅਰ ਬਲਰਾਮ ਸਿੰਘ ਮਹਿਤਾ ਦੀ ਕਿਤਾਬ ਦਾ ਬਰਨਿੰਗ ਚੈਫ਼ੇਸ ‘ਤੇ ਆਧਾਰਿਤ ਹੈ। ਇਸ ਫ਼ਿਲਮ ‘ਚ ਈਸ਼ਾਨ ਬ੍ਰਿਗੇਡੀਅਰ ਮਹਿਤਾ, ਜੋ 45ਵੇਂ ਕੈਵਲਰੀ ਟੈਂਕ ਸਕੁਆਡਰਨ ਦਾ ਹਿੱਸਾ ਸੀ, ਦੀ ਭੂਮਿਕਾ ‘ਚ ਨਜ਼ਰ ਆਵੇਗਾ। ਮਹਿਤਾ ਦੇ ਭਰਾ ਪ੍ਰਿਯਾਂਸ਼ੂ ਪਾਇਨੁਲੀ ਦਾ ਕਿਰਦਾਰ ਮ੍ਰਿਣਾਲ ਠਾਕੁਰ ਨਿਭਾ ਰਿਹਾ ਹੈ। ਪ੍ਰਿਯਾਂਸ਼ੂ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਆਪਣੇ ਭੈਣ-ਭਰਾਵਾਂ ਨਾਲ ਪੂਰਬ ਤੋਂ ਲੜਿਆ ਸੀ।











