ਪਾਵਰਕਾਮ ਨੇ ਵੱਡੇ ਪੱਧਰ “ਤੇ ਸ਼ੁਰੂ ਕੀਤੀ ਕਾਰਵਾਈ, ਇਨ੍ਹਾਂ ਕੁਨੈਕਸ਼ਨ ਵਾਲਿਆਂ ਦੀ ਆਈ ਸ਼ਾਮਤ

ਨਿਊ ਚੰਡੀਗੜ੍ਹ : ਨਵਾਂਗਰਾਓਂ ’ਚ ਪਾਵਰਕਾਮ ਦੀਆਂ ਦੋ ਟੀਮਾਂ ਨੇ ਗ਼ੈਰ-ਕਾਨੂੰਨੀ ਬਿਜਲੀ ਕੁਨੈਕਸ਼ਨਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਟੀਮਾਂ ਦੇ ਨਾਲ ਮੁੱਲਾਂਪੁਰ ਗਰਿੱਡ ਦੇ ਜੇ.ਈ. ਸੰਦੀਪ, ਹੋਰ ਬਿਜਲੀ ਮੁਲਾਜ਼ਮ ਅਤੇ ਪੁਲਸ ਮੁਲਾਜ਼ਮ ਵੀ ਸਨ। ਇਸ ਦੌਰਾਨ ਮੁਲਾਜ਼ਮਾਂ ਵੱਲੋਂ 12 ਚਲਾਨ ਕੱਟੇ ਗਏ। ਗੈਰ-ਕਾਨੂੰਨੀ ਬਿਜਲੀ ਕੁਨੈਕਸ਼ਨਾਂ ਖ਼ਿਲਾਫ਼ ਕਾਰਵਾਈ ਦੇ ਹਿੱਸੇ ਵਜੋਂ ਪਾਵਰਕਾਮ ਵਿਭਾਗ ਵੱਲੋਂ ਹੇਠ ਲਿਖੇ ਕਦਮ ਚੁੱਕੇ ਜਾ ਰਹੇ ਹਨ।
ਇਸ ਤਹਿਤ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਛਾਪੇ ਮਾਰੇ ਜਾ ਰਹੇ ਹਨ। ਕੁਝ ਮਾਮਲਿਆਂ ’ਚ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਪਾਵਰਕਾਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਬਿਜਲੀ ਚੋਰੀ ਰੋਕਣ ਅਤੇ ਸਾਰੇ ਖਪਤਕਾਰਾਂ ਨੂੰ ਕਾਨੂੰਨੀ ਕੁਨੈਕਸ਼ਨ ਦੇਣ ਲਈ ਕੀਤੀ ਜਾ ਰਹੀ ਹੈ। ਜੋ ਅੱਗੇ ਵੀ ਜਾਰੀ ਰਹੇਗੀ।