ਪੋਰਟ ਮੋਰਸਬੀ – ਪਾਪੂਆ ਨਿਊ ਗਿਨੀ ਦੇ ਕੋਕੋਪੋ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਮੱਧਮ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਸਮੇਂ ਮਤੁਾਬਕ 0528 GMT ‘ਤੇ ਪਾਪੂਆ ਨਿਊ ਗਿਨੀ ਦੇ ਕੋਕੋਪੋ ਤੋਂ 112 ਕਿਲੋਮੀਟਰ ਪੂਰਬ-ਦੱਖਣੀ-ਪੂਰਬ ਵਿੱਚ 6.7 ਤੀਬਰਤਾ ਦਾ ਭੂਚਾਲ ਆਇਆ।
ਭੂਚਾਲ ਦਾ ਕੇਂਦਰ 52.4 ਕਿਲੋਮੀਟਰ ਦੀ ਡੂੰਘਾਈ ‘ਤੇ 4.74 ਡਿਗਰੀ ਦੱਖਣੀ ਅਕਸ਼ਾਂਸ਼ ਅਤੇ 153.20 ਡਿਗਰੀ ਪੂਰਬੀ ਦੇਸ਼ਾਂਤਰ ‘ਤੇ ਨਿਰਧਾਰਤ ਕੀਤਾ ਗਿਆ। ਭੂਚਾਲ ਕਾਰਨ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।















