ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਦੇਸ਼ ਦੇ ਚੋਣ ਕਮਿਸ਼ਨ ਨੇ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ. ਟੀ. ਆਈ.) ਦੀਆਂ ਸੰਗਠਨਾਤਮਿਕ ਚੋਣਾਂ ਅਤੇ 8 ਫਰਵਰੀ ਦੀਆਂ ਆਮ ਚੋਣਾਂ ਲਈ ਕ੍ਰਿਕਟ ਦੇ ਬੱਲੇ ਨੂੰ ਉਸ ਦੇ ਚੋਣ ਨਿਸ਼ਾਨ ਦੇ ਰੂਪ ’ਚ ਰੱਖਣ ਦੀ ਉਸ ਦੀ ਰਿਟ ਨੂੰ ਖਾਰਿਜ ਕਰ ਦਿੱਤਾ।
ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਦੇ 5 ਮੈਂਬਰੀ ਪੈਨਲ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਜਾਰੀ ਕਰਦਿਆਂ ਕਿਹਾ ਕਿ ਪੀ.ਟੀ.ਆਈ. ਆਪਣੀ ਪਾਰਟੀ ਦੇ ਸੰਵਿਧਾਨ ਅਨੁਸਾਰ ਚੋਣ ਕਰਵਾਉਣ ’ਚ ਅਸਫਲ ਰਹੀ। ਉਸ ਨੇ ਇਹ ਵੀ ਕਿਹਾ ਕਿ ਬੱਲਾ ਪਾਰਟੀ ਦਾ ਚੋਣ ਨਿਸ਼ਾਨ ਬਣਿਆ ਨਹੀਂ ਰਹਿ ਸਕਦਾ।















