ਪਾਕਿਸਤਾਨ ਵੱਲੋਂ ਪੁੰਛ ‘ਚ ਫਿਰ ਜੰਗਬੰਦੀ ਦਾ ਉਲੰਘਣ, ਭਾਰਤੀ ਸੈਨਾ ਨੇ ਦਿੱਤਾ ਮੂੰਹ ਤੋੜ ਜਵਾਬ

ਸ੍ਰੀਨਗਰ : ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਪੁੰਛ ਵਿਖੇ ਅੱਜ ਫਿਰ ਤੋਂ ਜੰਗਬੰਦੀ ਦਾ ਉਲੰਘਣ ਕੀਤਾ ਗਿਆ, ਜਿਸ ਦਾ ਭਾਰਤੀ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ|
ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵੱਲੋਂ ਇਸ ਇਲਾਕੇ ਵਿਚ ਗੋਲੀਬਾਰੀ ਕੀਤੀ ਗਈ| ਇਸ ਗੋਲੀਬਾਰੀ ਦੇ ਜਵਾਬ ਵਿਚ ਭਾਰਤੀ ਜਵਾਨਾਂ ਵੱਲੋਂ ਗੋਲੀਬਾਰੀ ਕੀਤੀ ਗਈ|
ਜ਼ਖਮੀ ਜਵਾਨ ਹੋਇਆ ਸ਼ਹੀਦ :
ਇਸ ਦੌਰਾਨ ਕੱਲ੍ਹ ਪਾਕਿਸਤਾਨ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖਮੀ ਹੋਇਆ ਜਵਾਨ ਅੱਜ ਸ਼ਹੀਦ ਹੋ ਗਿਆ| ਦੱਸਣਯੋਗ ਹੈ ਕਿ ਕੱਲ੍ਹ ਪਾਕਿਸਤਾਨ ਵੱਲੋਂ ਨੌਸ਼ਹਿਰਾ ਵਿਖੇ ਗੋਲੀਬਾਰੀ ਦਾ ਉਲੰਘਣ ਕੀਤਾ ਗਿਆ ਸੀ, ਜਿਸ ਵਿਚ ਜ਼ਖਮੀ ਹੋਏ ਜਵਾਨ ਸ਼ਸ਼ੀ ਕੁਮਾਰ ਅੱਜ ਸ਼ਹੀਦ ਹੋ ਗਏ|