ਮਾ ਕੁਰੈਸ਼ੀ ਦੀ ਫ਼ਿਲਮ ‘ਪਾਰਟੀਸ਼ਨ 1947’ ਨੂੰ ਪਾਕਿਸਤਾਨ ਵਿੱਚ ਬੈਨ ਕਰ ਦਿੱਤਾ ਗਿਆ ਹੈ। ਭਾਰਤ ‘ਚ ਹੁਣੇ ਜਿਹੇ ਰਿਲੀਜ਼ ਹੋਈ ਇਸ ਫ਼ਿਲਮ ਨੂੰ ਪਾਕਿਸਤਾਨ ਨੇ ਐਂਟੀ ਪਾਕਿਸਤਾਨ ਦੱਸ ਕੇ ਆਪਣੇ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਇੱਕ ਸੂਤਰ ਮੁਤਾਬਕ ”ਪਾਕਿਸਤਾਨ ਵੱਲੋਂ ਫ਼ਿਲਮ ਨੂੰ ਉਥੇ ਰਿਲੀਜ਼ ਹੋਣ ਦੀ ਇਜਾਜ਼ਤ ਨਾ ਦੇਣ ਦਾ ਕਾਰਨ ਇਹ ਦੱਸਿਆ ਗਿਆ ਹੈ ਕਿ ਇਸ ਦੀ ਕਹਾਣੀ ਪਾਕਿਸਤਾਨ ਦੇ ਅਕਸ ਨੂੰ ਖਰਾਬ ਕਰਨ ਵਾਲੀ ਹੈ।” ਸਾਲ 2017 ‘ਚ ਪਾਕਿਸਤਾਨ ਚਾਰ ਭਾਰਤੀ ਫ਼ਿਲਮਾਂ ਨੂੰ ਬੈਨ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ‘ਜੌਲੀ ਐੱਲ ਐੱਲ ਬੀ 2’, ‘ਦੰਗਲ’, ‘ਨਾਮ ਸ਼ਬਾਨਾ’ ਅਤੇ ਸ਼ਾਹਰੁਖ ਖਾਨ ਦੀ ਫ਼ਿਲਮ ‘ਰਈਸ’ ਸ਼ਾਮਲ ਹਨ। ‘ਪਾਰਟੀਸ਼ਨ 1947’ ਗੁਰਿੰਦਰ ਚੱਢਾ ਦੀ ਫ਼ਿਲਮ ਹੈ, ਜੋ ਭਾਰਤ-ਪਾਕਿ ਵੰਡ ਨਾਲ ਜੁੜੀ ਸਿਆਸਤ ਨੂੰ ਬਿਆਨ ਕਰਦੀ ਹੈ।
ਇਸ ਤੋਂ ਪਹਿਲਾਂ ਬੇਨਜ਼ੀਰ ਭੁੱਟੋ ਦੀ ਭਤੀਜੀ ਫ਼ਾਤਿਮਾ ਨੇ ਇਸ ਨੂੰ ਇਤਿਹਾਸ ਦੇ ਤੱਥਾਂ ਨਾਲ ਛੇੜਛਾੜ ਕਰਨ ਵਾਲੀ ਦੱਸ ਕੇ ਇਸ ਦੀ ਆਲੋਚਨਾ ਕੀਤੀ ਸੀ। ਦੂਜੇ ਪਾਸੇ ਗੁਰਿੰਦਰ ਦਾ ਕਹਿਣਾ ਹੈ ਕਿ ਹਰ ਭਾਰਤੀ ਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ, ਜਿਸ ਨਾਲ ਕਿ ਉਹ ਭਾਰਤ-ਪਾਕਿ ਵੰਡ ਦੇ ਪਿੱਛੇ ਲੁਕੇ ਅੰਗਰੇਜ਼ਾਂ ਦੇ ਮਕਸਦ ਨੂੰ ਸਮਝ ਸਕਣ।











