ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਵਿਖੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰਿਆਂ ਦੀ ਵੀਡੀਓ ਵਾਇਰਲ

ਖਾਲਸਾ ਦੇ ਸਾਜਨਾ ਦਿਵਸ ਮੌਕੇ ਪਾਕਿਸਤਾਨ ਵਿਖੇ ਗੁਰੂਧਾਮਾਂ ਦੇ ਦਰਸ਼ਨ ਕਰਨ ਲਈ ਗਏ ਜਥੇ ਦੇ ਸ਼ਰਧਾਲੂਆਂ ਨੇ ਜਿੱਥੇ ਵੱਖ-ਵੱਖ ਗੁਰੂਧਾਮਾਂ ਦੇ ਦਰਸ਼ਨ ਕੀਤੇ, ਉੱਥੇ ਹੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਆਗੂ ਅਤੇ ਖਾਲਸਥਾਨੀ ਸਮਰਥਕ ਗੋਪਾਲ ਸਿੰਘ ਚਾਵਲਾ ਦੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਸ ਵੱਲੋਂ ਖਾਲਿਸਥਾਨ ਦੀ ਮੰਗ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ‘ਖਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ ਗਏ ਹਨ।
ਵੀਡੀਓ ਵਿਚ ਗੋਪਾਲ ਚਾਵਲਾ ਨੇ ਕਿਹਾ ਕਿ ਸਿੱਖ ਪਿਛਲੇ ਕਈ ਦਹਾਕਿਆਂ ਤੋਂ ਹਮੇਸ਼ਾ ਹੀ ਦੱਬਦੇ ਆਏ ਹਨ। ਇਨ੍ਹਾਂ ਨੂੰ ਅੱਜ ਤੱਕ ਆਜ਼ਾਦੀ ਦੀ ਖੁੱਲ੍ਹ ਨਹੀਂ ਮਿਲੀ ਹੈ। ਉਸ ਨੇ ਕਿਹਾ ਕਿ ਸਿੱਖ ਕੌਮ ਦਾ ਜਿੰਨੀ ਦੇਰ ਤੱਕ ਆਪਣਾ ਖਾਲਿਸਤਾਨ ਨਹੀਂ ਬਣ ਜਾਂਦਾ, ਓਨੀ ਦੇਰ ਤੱਕ ਅਸੀਂ ਇਸੇ ਤਰ੍ਹਾਂ ਜੁਲਮ ਸਹਿੰਦੇ ਰਹਾਂਗੇ।