ਨਵੀਂ ਦਿੱਲੀ: ਵਿਰਾਟ ਕੋਹਲੀ ਤੋਂ ਬਾਅਦ ਭਾਰਤੀ ਟੀਮ ਦੇ ਸਟਾਰ ਗੇਂਦਬਾਜ਼ ‘ਜਸਪ੍ਰੀਤ ਬੁਮਰਾਹ’ ਵੀ ਪਾਕਿਸਤਾਨ ‘ਚ ਵਿਸ਼ਵ ਇਲੈਵਨ ਦਾ ਮੈਚ ਦੇਖਦੇ ਨਜ਼ਰ ਆਏ। ਇਹ ਬੁਮਰਾਹ ਉਹ ਨਹੀਂ ਸੀ ਜਿਸ ਦੇ ਬਾਰੇ ‘ਚ ਤੁਸੀਂ ਸੋਚ ਰਹੇ ਹੋ। ਦਰਅਸਲ ਇਹ ਉਸ ਦਾ ਹਮਸ਼ਕਲ ਸੀ, ਜਿਸ ਨੂੰ ਗਦਾਫ਼ੀ ਸਟੇਡੀਅਮ ‘ਚ ਦੇਖਿਆ ਗਿਆ। ਇਸ ਤੋਂ ਬਾਅਦ ਪਾਕਿਸਤਾਨ ‘ਚ ਮੌਜੂਦ ਬੁਮਰਾਹ ਦੇ ਫ਼ੈਂਸ ਨੇ ਉਸ ਦੇ ਨਾਲ ਮੁਲਾਕਾਤ ਕੀਤੀ ਅਤੇ ਉਸ ਨਾਲ ਸੈਲਫ਼ੀ ਲਈ। ਬੁਮਰਾਹ ਦੇ ਇਸ ਹਮਸ਼ਕਲ ਨਾਲ ਲੋਕਾਂ ਦੀ ਮੁਲਾਕਾਤ ਵਿਸ਼ਵ ਇਲੈਵਨ ਅਤੇ ਪਾਕਿਸਤਾਨ ‘ਚ ਹੋਏ ਟੀ-20 ਮੁਕਾਬਲੇ ‘ਚ ਹੋਈ। ਜਿਸ ਤੋਂ ਬਾਅਦ ਲੋਕਾਂ ਨੇ ਉਸ ਨਾਲ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ।
ਆਪਣੀ ਪੋਸਟ ‘ਚ ਉਸ ਦੇ ਫ਼ੈਂਸ ਨੇ ਬੁਮਰਾਹ ਨੂੰ ਪਾਕਿਸਤਾਨ ਆਉਣ ਦੇ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਵਿਸ਼ਵ ਇਲੈਵਨ ਅਤੇ ਪਾਕਿਸਤਾਨ ‘ਚ ਹੋਏ ਟੀ-20 ਮੁਕਾਬਲੇ ਨੂੰ ਦੇਖਣ ਆਏ। ਇਸ ਲਈ ਧੰਨਵਾਦ ਨਾਲ ਹੀ ਉਨ੍ਹਾ ਨੇ ਲਿਖਿਆ ਕਿ ਆਪ ਹਮੇਸ਼ਾ ਪਾਕਿਸਤਾਨ ਨੂੰ ਸਪੋਰਟ ਕਰਦੇ ਹੋ।ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਜਾ ਰਹੀ ਤਸਵੀਰ ‘ਚ ਇਹ ਵਿਅਕਤੀ ਹਮਸ਼ਕਲ ਜਸਪ੍ਰੀਤ ਬੁਮਰਾਹ ਦੀ ਤਰ੍ਹਾ ਲੱਗ ਰਿਹਾ ਹੈ। ਇਸ ਤੋਂ ਪਹਿਲੇ ਭਾਰਤੀ ਟੀਮ ਦੇ ਕੈਪਟਨ ਵਿਰਾਟ ਕੋਹਲੀ ਦੇ ਹਮਸ਼ਕਲ ਦੀ ਤਸਵੀਰ ਸ਼ੇਅਰ ਹੋਈ ਸੀ। ਜਿਸ ‘ਚ ਉਹ ਪੀਜ਼ਾ ਬਣਾਉਦੇ ਨਜ਼ਰ ਆ ਰਹੇ ਸਨ।












