ਇਸਲਾਮਾਬਾਦ : ਪਾਕਿਸਤਾਨ ਅੱਜ ਫਿਰ ਤੋਂ ਬੰਬ ਧਮਾਕੇ ਨਾਲ ਕੰਬ ਉਠਿਆ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਖੈਬਰ ਪਖਤੂਨਵਾਂ ਪ੍ਰਾਂਤ ਵਿਚ ਇਕ ਅਦਾਲਤ ਦੇ ਬਾਹਰ ਹੋਏ ਆਤਮਘਾਤੀ ਹਮਲੇ ਵਿਚ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 14 ਹੋਰ ਜ਼ਖਮੀ ਹੋ ਗਏ|
ਇਸ ਦੌਰਾਨ ਸੁਰੱਖਿਆ ਬਲਾਂ ਤਿੰਨ ਆਤਮਘਾਤੀਆਂ ਨੂੰ ਢੇਰ ਕਰ ਦਿੱਤਾ| ਇਨ੍ਹਾਂ ਆਤਮਘਾਤੀ ਹਮਲਾਵਰਾਂ ਨੇ ਪਹਿਲਾਂ ਅਦਾਲਤ ਦੇ ਬਾਹਰ ਗੋਲੀਆਂ ਚਲਾਈਆਂ, ਜਿਸ ਵਿਚ ਫੌਜ ਨੇ ਕਾਰਵਾਈ ਕਰਦਿਆਂ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ ਅਤੇ ਇਕ ਆਤਮਘਾਤੀ ਨੇ ਖੁਦ ਨੂੰ ਉਡਾ ਲਿਆ|















