ਪਹਿਲੇ ਦਿਨ ਹੀ ਆਪ ਵੱਲੋਂ ਵਿਧਾਨ ਸਭਾ ‘ਚੋਂ ਵਾਕ ਆਊਟ

ਚੰਡੀਗੜ੍ਹ : ਆਮ ਆਦਮੀ ਪਾਰਟੀ ਵੱਲੋਂ ਅੱਜ 15ਵੀਂ ਵਿਧਾਨ ਸਭਾ ਦੇ ਪਹਿਲੇ ਸਮਾਗਮ ਵਿਚ ਹੀ ਉਸ ਵੇਲੇ ਵਾਕ ਆਊਟ ਕਰ ਦਿੱਤਾ ਗਿਆ ਜਦੋਂ ਕਿ ਉਨ੍ਹਾਂ ਦੀ ਇਹ ਮੰਗ ਕਿ ਰਾਜਪਾਲ ਭਾਸ਼ਨ ‘ਤੇ ਬਹਿਸ ਜ਼ਰੂਰ ਕਰਾਈ ਜਾਵੇ| ਇਹ ਮੰਗ ਉਨ੍ਹਾਂ ਨੇ ਉਸ ਸਮੇਂ ਉਠਾਈ ਜਦੋਂ ਸਪੀਕਰ ਨੇ ਮੌਜੂਦਾ ਸੈਸ਼ਨ ਦੇ ਸੋਧੇ ਹੋਏ ਪ੍ਰੋਗਰਾਮ ਦਾ ਫੈਸਲਾ ਸੁਣਾਇਆ|