ਪਨਾਮਾ ਲੀਕਸ: ਜੈਸ਼ਏਮੁਹੰਮਦ ਦੀ ਨਜ਼ਰ ‘ਚ ਆਇਆ ਨਵਾਜ਼ ਸ਼ਰੀਫ਼ ਤੇ ਉਸਦਾ ਪਰਿਵਾਰ

4ਪਾਕਿਸਤਾਨ : ਪਨਾਮਾ ਲੀਕਸ ਮਾਮਲਿਆਂ ‘ਚ ਪਾਕਿਸਤਾਨੀ ਪੀਐਮ ਨਵਾਜ ਸ਼ਰੀਫ ਦੇ ਪਰਿਵਾਰ ਦਾ ਨਾਮ ਆਉਣ ‘ਤੇ ਜੈਸ਼ ਏ ਮੁਹੰਮਦ ਸਰਗਨਾ ਮਸੂਦ ਅਜਹਰ ਨੇ ਕਿਹਾ ਕਿ ਇਸ ਤੋਂ ਪਾਕ ਦੀ ਅਵਾਮ ਨੂੰ ਸੱਤਾਧਾਰੀ ਪਾਰਟੀ ਦੇ ਗੈਰ ਵਿੱਤੀ ਲੇਣਦੇਣ ਬਾਰੇ ਪਤਾ ਲਗਿਆ ਹੈ। ਅੱਤਵਾਦੀ ਸੰਗਠਨ ਜੈਸ਼ ਜੈਸ਼ ਏ ਮੁਹੰਮਦ ਦੇ ਮੁੱਖ ਪਤਰ ਅਲ ਕਲਾਮ ‘ਚ ਮਜਬੂਤ ਟਾਈਟਲ ਨਾਲ ਛਪੇ ਇਕ ਕਾਲਮ ‘ਚ ਰੰਗ ਏ ਨੂਰ ‘ਚ ਜੈਸ਼ ਸਰਗਨਾ ਮਸੂਦ ਨੇ ਲਿਖਿਆ ਹੈ ਕਿ ਪਨਾਮਾ ਲੀਕਸ ‘ਚ ਨਾਮ ਆਉਣ ਦੇ ਬਾਅਦ ਦੇਸ਼ ਦੀ ਸੱਤਾਧਾਰੀ ਪਾਰਟੀ ਦਾ ਚਿਹਰਾ ਅਵਾਮ ਦੇ ਸਾਹਮਣੇ ਆ ਗਿਆ ਹੈ। ਸਾਰਿਆਂ ਨੂੰ ਮਾਲੂਮ ਚਲ ਗਿਆ ਹੈ ਕਿ ਸ਼ਰੀਫ਼ ਦਾ ਪਰਿਵਾਰ ਕਿਸ ਤਰਾਂ ਨਾਲ ਅਵੈਧ ਵਿੱਤੀ ਲੇਣਦੇਣ ਦੀ ਗੜਬੜੀ ‘ਚ ਸ਼ਾਮਿਲ ਰਿਹਾ ਹੈ। ਅਜਿਹਾ ਕਰ ਪਾਕਿਸਤਾਨੀ ਪੀਐਮ ਨੂੰ ਅਵਾਮ ਦੇ ਗੁੱਸੇ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਗਲਤ ਕਾਨੂੰਨ ਦੇ ਨਾਮ ‘ਤੇ ਸਰਕਾਰ ਵੱਲੋਂ ਪਾਕਿ ਲੋਕਾਂ ਦੀ ਹੱਤਿਆ ਤੇ ਗ੍ਰਿਫਤਾਰੀ ‘ਤੇ ਸੁਆਲ ਚੁਕਦਿਆਂ ਜੈਸ਼ ਸਰਗਨਾ ਨੇ ਕਿਹਾ ਕਿ ਪਨਾਮਾ ਲੀਕਸ ‘ਚ ਪਾਕਿ ਪੀਐਮ ਦਾ ਨਾਮ ਆਉਣ ਦੇ ਬਾਅਦ ਸੱਚਾਈ ਪੂਰੀ ਤਰਾਂ ਨਾਲ ਉਜਾਗਰ ਹੋ ਗਈ ਹੈ। ਹੁਣ ਦੇਖਣਾ ਹੈ ਕਿ ਉਨਾਂ ਵਿਰੁੱਧ ਭਵਿੱਖ ‘ਚ ਕੀ ਕਾਰਵਾਈ ਕੀਤੀ ਜਾਂਦੀ ਹੈ। ਪਨਾਮਾ ਲੀਕਸ ‘ਚ ਨਾਮ ਉਜਾਗਰ ਹੋਣ ਦੇ ਬਾਅਦ ਲਹੌਰ ਹਾਈਕੋਰਟ ਨੇ ਪਾਕਿ ਪੀਐਮ ਸ਼ਰੀਫ਼ ਨੂੰ ਅਯੋਗ ਕਰਨ ਸਬੰਧਤ ਇਕ ਪਟੀਸ਼ਨ ਨੂੰ ਸਵੀਕਾਰ ਕਰ ਲਿਆ ਹੈ।