ਸਮੱਗਰੀ
4 ਆਲੂ ਉਬਲੇ
2 ਕੱਚੇ ਆਂਡੇ
ਅੱਧਾ ਕੱਪ ਬਰੈੱਡ ਚੂਰਾ
ਕਾਲੀ ਮਿਰਚ
ਅੱਧਾ ਕੱਪ ਧਨੀਆ
ਲੂਣ ਸੁਆਦ ਅਨੁਸਾਰ
ਤੇਲ ਫ਼ਰਾਈ ਕਰਨ ਲਈ
ਬਣਾਉਣ ਦੀ ਵਿਧੀ
1 ਸਭ ਤੋਂ ਪਹਿਲਾਂ ਆਲੂ ਨੂੰ ਛਿੱਲ ਕੇ ਕੱਦੂਕਸ਼ ਕਰੋ ਅਤੇ ਇਸ ‘ਚ ਕਾਲੀ ਮਿਰਚ, ਲਾਲ ਮਿਰਚ ਪਾਊਡਰ ਕੱਟਿਆ ਹੋਇਆ ਧਨੀਆ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
2 ਹੁਣ ਇੱਕ ਖਾਲੀ ਭਾਂਡੇ ‘ਚ ਆਂਡਾ ਚੰਗੀ ਤਰ੍ਹਾਂ ਨਾਲ ਫ਼ੈਟ ਲਓ ਅਤੇ ਆਲੂ ਦੀਆਂ ਛੋਟੀਆਂ -ਛੋਟੀਆਂ ਬਾਲਸ ਬਣਾ ਕੇ ਆਂਡੇ ‘ਚ ਡੁਬੋ ਲਓ ਅਤੇ ਬਰੈੱਡ ਦਾ ਚੂਰਾ ਲਗਾ ਕੇ ਫ਼ਰਾਈ ਕਰੋ।
3 ਪੋਟੈਟੋ ਐੱਗ ਬਾਲਸ ਫ਼ਰਾਈ ਕਰਨ ਤੋਂ ਬਾਅਦ ਇਨ੍ਹਾਂ ਨੂੰ ਚਟਨੀ, ਸੋਸ ਜਾਂ ਫ਼ਿਰ ਚਾਹ ਕੌਫ਼ੀ ਨਾਲ ਪਰੋਸੋ।















