ਪਟਨਾ ਸਾਹਿਬ ਵਿਖੇ ਮੋਦੀ ਤੇ ਨੀਤੀਸ਼ ਨੇ ਕੀਤੀ ਇਕ-ਦੂਜੇ ਦੀ ਸ਼ਲਾਘਾ

10ਪਟਨਾ : ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਮੌਕੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਇਕ ਦੂਜੇ ਦੀ ਸ਼ਲਾਘਾ ਕੀਤੀ| ਇਥੇ ਹੋਏ ਸਮਾਗਮ ਵਿਚ ਬੋਲਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਨੀਤੀਸ਼ ਨੇ ਸ਼ਰਾਬਬੰਦੀ ਦਾ ਫੈਸਲਾ ਲੈ ਕੇ ਅਜਿਹਾ ਕੰਮ ਕਰਨ ਦੀ ਹਿੰਮਤ ਕੀਤੀ ਹੈ, ਜਿਸ ਨੂੰ ਕਰਨ ਤੋਂ ਪਹਿਲਾਂ ਲੋਕ ਡਰ ਜਾਂਦੇ ਹਨ| ਉਹਨਾਂ ਕਿਹਾ ਕਿ ਨੀਤੀਸ਼ ਕੁਮਾਰ ਦੇ ਇਸ ਫੈਸਲੇ ਨਾਲ ਬਿਹਾਰ ਤਰੱਕੀ ਕਰੇਗਾ ਅਤੇ ਇਥੋਂ ਦੇ ਲੋਕ ਨਸ਼ਾ ਮੁਕਤ ਹੋਣਗੇ| ਇਸ ਮਾਮਲੇ ‘ਤੇ ਦੂਜੇ ਰਾਜਾਂ ਨੂੰ ਬਿਹਾਰ ਤੋਂ ਸਿੱਖਣ ਦੀ ਲੋੜ ਹੈ| ਜਦੋਂ ਕਿ ਇਸ ਤੋਂ ਪਹਿਲਾਂ ਨੀਤੀਸ਼ ਕੁਮਾਰ ਨੇ ਕਿਹਾ ਕਿ ਨਰਿੰਦਰ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਦ ਹੀ ਉਹਨਾਂ ਨੇ ਸ਼ਰਾਬਬੰਦੀ ਸਖਤੀ ਨਾਲ ਲਾਗੂ ਕੀਤੀ ਸੀ|