ਨੰਗੇ ਪੈਰ ਹਰੇ ਘਾਹ ‘ਤੇ ਤੁਰਨ ਨਾਲ ਦੂਰ ਹੋਣਗੀਆਂ ਬੀਮਾਰੀਆਂ

ਸਵੇਰ ਦੇ ਸਮੇਂ ਨੰਗੇ ਪੈਰ ਹਰੇ-ਹਰੇ ਘਾਹ ‘ਤੇ ਚੱਲਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਘਾਹ ‘ਤੇ ਨੰਗੇ ਪੈਰ ਚੱਲਣ ਨਾਲ ਪੈਰਾਂ ‘ਤੇ ਘੱਟ ਜ਼ੋਰ ਪੈਂਦਾ ਹੈ। ਇਸ ਨਾਲ ਪੈਰਾਂ ਦੇ ਜੋੜ ਵੀ ਮਜਬੂਤ ਰਹਿੰਦੇ ਹਨ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਜੁੱਤੀ ਪਾ ਕੇ ਚੱਲਣ ਨਾਲ ਪੈਰਾਂ ‘ਚ ਦਰਦ ਹੁੰਦੀ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਜੇਕਰ ਤੁਸੀਂ ਨੰਗੇ ਪੈਰ ਚਲਦੇ ਹੋ ਤਾਂ ਇਸ ਨਾਲ ਤੁਸੀਂ ਆਪਣੇ ਆਪ ‘ਚ ਤਰੋਤਾਜ਼ਾ ਮਹਿਸੂਸ ਕਰੋਗੇ।

ਅੱਡੀਆਂ ਦਾ ਦਰਦ – ਹਰੇ-ਹਰੇ ਘਾਹ ‘ਤੇ ਸਵੇਰ ਦੇ ਸਮੇਂ ਨੰਗੇ ਪੈਰ ਚੱਲਣ ਨਾਲ ਅੱਡੀਆਂ ਦਾ ਦਰਦ ਘੱਟ ਹੋ ਜਾਂਦਾ ਹੈ। ਰੇਤਾ ਜਾਂ ਘਾਹ ‘ਤੇ ਨੰਗੇ ਪੈਰ ਚੱਲਣ ਨਾਲ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਅਤੇ ਸ਼ਰੀਰ ਸਿਹਤਮੰਦ ਰਹਿੰਦਾ ਹੈ। ਨੰਗੇ ਪੈਰ ਚੱਲਣ ਨਾਲ ਜਿੱਥੇ ਪੈਰਾਂ ਦੇ ਛੇਦ ਖੁੱਲ੍ਹ ਜਾਂਦੇ ਹਨ ਉਥੇ ਹੀ ਇਹ ਐਕਿਊਪ੍ਰੈਸ਼ਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ।

ਚੰਗੀ ਨੀਂਦ – ਨੰਗੇ ਪੈਰ ਚੱਲਣ ਨਾਲ ਸਲਿੱਪ ਡਿਸਫ਼ੰਕਸ਼ਨ ਅਤੇ ਦਰਦ ਦੀ ਸਮੱਸਿਆ ਘੱਟ ਹੋ ਜਾਂਦੀ ਹੈ। ਸੌਂਦੇ ਸਮੇਂ ਇਹ ਸ਼ਰੀਰ ਦੇ ਕੌਰਟੀਸੋਲ ਦੇ ਪੱਧਰ ਨੂੰ ਘੱਟ ਕਰਦਾ ਹੈ ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।

ਪੌਜ਼ਿਟਿਵ ਊਰਜਾ – ਨੰਗੇ ਪੈਰ ਚੱਲਣ ਨਾਲ ਧਰਤੀ ਤੋਂ ਪੌਜ਼ਿਟਿਵ ਊਰਜਾ ਮਿਲਦੀ ਹੈ। ਇਹ ਪੌਜ਼ਿਟਿਵ ਉਰਜਾ ਤਨਾਅ ਨੂੰ ਘੱਟ ਕਰਦੀ ਹੈ।

ਇਮਿਊਨਿਟੀ – ਨੰਗੇ ਪੈਰ ਚੱਲਣ ਨਾਲ ਵ੍ਹਾਈਟ ਸੈਲਜ਼ ਕਾਉਂਟ ਵਧਦਾ ਹੈ। ਇਸ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਇਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।

ਤੰਦਰੁਸਤੀ ਮਿਲਦੀ ਹੈ – ਹਰੇ ਘਾਹ ‘ਤੇ ਨੰਗੇ ਪੈਰ ਚੱਲਣ ਨਾਲ ਸ਼ਰੀਰ ਦੀਆਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਰੋਜ਼ਾਨਾ ਕੁੱਝ ਸਮਾਂ ਨੰਗੇ ਪੈਰ ਚੱਲਣ ਨਾਲ ਤੰਦਰੁਸਤੀ ਮਿਲਦੀ ਹੈ।

ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ – ਬਜ਼ੁਰਗਾਂ ਨੂੰ ਅਕਸਰ ਪੈਰਾਂ ਦੀ ਸਮੱਸਿਆ ਹੁੰਦੀ ਹੈ, ਇਸ ਲਈ ਖ਼ਾਲੀ ਪੈਰ ਚੱਲਣਾ ਉਨ੍ਹਾਂ ਲਈ ਪ੍ਰਭਾਵੀ ਹੁੰਦਾ ਹੈ। ਇਸ ਨਾਲ ਪੈਰਾਂ ਦਾ ਦਰਦ ਅਤੇ ਸੋਜ ਘੱਟ ਹੁੰਦੀ ਹੈ। ਜੋੜਾਂ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਵੀ ਫ਼ਾਇਦਾ ਹੁੰਦਾ ਹੈ।

ਖੂਨ ਦਾ ਵਹਾਅ – ਨੰਗੇ ਪੈਰ ਚੱਲਣ ਨਾਲ ਸ਼ਰੀਰ ‘ਚ ਖ਼ੂਨ ਦਾ ਵਹਾਅ ਵਧੀਆ ਰਹਿੰਦਾ ਹੈ। ਇਹ ਸ਼ਰੀਰ ਨੂੰ ਸੰਕਰਮਣ ਤੋਂ ਬਚਾ ਕੇ ਰੱਖਦਾ ਹੈ। ਸ਼ਰੀਰ ‘ਚ ਜਿਨ੍ਹਾਂ ਵਧੀਆ ਖ਼ੂਨ ਦਾ ਵਹਾਅ ਰਹੇਗਾ, ਤੁਹਾਡਾ ਸ਼ਰੀਰ ਉਨ੍ਹਾਂ ਜ਼ਿਆਦਾ ਬੀਮਾਰੀਆਂ ਤੋਂ ਦੂਰ ਰਹੇਗਾ।
ਸੂਰਜਵੰਸ਼ੀ