
ਬੀਤੇ ਦਿਨੀਂ, ਬੌਲੀਵੁਡ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਿੱਲੀ ‘ਚ ਵਿਆਹ ਦੇ ਬੰਧਨ ‘ਚ ਬਝ ਗਏ। ਨੇਹਾ ਅਤੇ ਰੋਹਨ ਨੇ ਸਿੱਖ ਮਰਿਆਦਾ ਅਨੁਸਾਰ ਗੁਰੂਦੁਆਰਾ ਸਾਹਿਬ ‘ਚ ਆਨੰਦ ਕਾਰਜ ਕਰਵਾਇਆ ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੇ ਹਨ।
ਦੇਰ ਸ਼ਾਮ ਇੱਕ ਨਿੱਜੀ ਹੋਟਲ ‘ਚ ਵਰਮਾਲਾ ਕੀਤੀ ਗਈ ਅਤੇ ਇੱਕ ਵੱਡੀ ਰਿਸ਼ੈਪਸ਼ਨ ਪਾਰਟੀ ਦਾ ਆਯੋਜਨ ਵੀ ਕੀਤਾ ਗਿਆ। ਇਸ ਰਿਸ਼ੈਪਸ਼ਨ ਪਾਰਟੀ ‘ਚ ਕਈ ਨਾਮੀ ਗਾਇਕਾਂ ਨੇ ਵੀ ਸ਼ਿਰਕਤ ਕੀਤੀ।
ਮਨਕੀਰਤ ਔਲਖ, ਮਿਲਿੰਦ ਗਾਬਾ, ਅਖਿਲ, ਜੱਸ ਮਾਣਕ, ਬਾਨੀ ਸੰਧੂ ਸਮੇਤ ਕਈ ਗਾਇੱਕਾਂ ਨੇ ਗੀਤ ਗਾ ਕੇ ਨਵੀਂ ਜੋੜੀ ਨੂੰ ਵਧਾਈ ਦਿੱਤੀ। ਇਸ ਰਿਸ਼ੈਪਸ਼ਨ ਪਾਰਟੀ ਦੀ ਖ਼ਾਸੀਅਤ ਇਹ ਰਹੀ ਕਿ ਇਸ ‘ਚ ਨੇਹਾ ਕੱਕੜ ਅਤੇ ਰੋਹਨਪ੍ਰੀਤ ਖ਼ੁਦ ਵੀ ਆਪਣੇ ਵਿਆਹ ‘ਚ ਗੀਤ ਗਾਉਂਦੇ ਨਜ਼ਰ ਆਏ। ਨੇਹਾ ਕੱਕੜ ਨੇ ਆਪਣਾ ਹਿੱਟ ਗੀਤ ਮਿਲੇ ਹੋ ਤੁਮ ਹਮ ਕੋ ਗਾ ਕੇ ਮਾਹੌਲ ਨੂੰ ਚਾਰ ਚੰਨ ਲਾਏ। ਨੇਹਾ ਕੱਕੜ ਦੇ ਨਾਲ ਭਰਾ ਟੋਨੀ ਕੱਕੜ ਵੀ ਗੀਤ ਗਾਉਂਦਾ ਨਜ਼ਰ ਆਇਆ।
ਦੱਸ ਦਈਏ ਕਿ ਦਿੱਲੀ ‘ਚ ਰਿਸ਼ੈਪਸ਼ਨ ਪਾਰਟੀ ਤੋਂ ਬਾਅਦ ਨੇਹਾ ਕਕੜ ਅਤੇ ਰੋਹਨਪ੍ਰੀਤ ਸਿੰਘ ਨੇ 26 ਅਕਤੂਬਰ ਨੂੰ ਚੰਡੀਗੜ੍ਹ ਦੇ ਅਮੈਲਟਸ ਹੋਟਲ ‘ਚ ਵੀ ਪਾਰਟੀ ਦਿੱਤੀ ਜਿਸੀ ‘ਚ ਵੀ ਕਈ ਨਾਮੀ ਕਲਾਕਾਰ ਸ਼ਾਮਿਲ ਹੋਏ।
ਪ੍ਰਸਿਧ ਗਾਇਕਾ ਨੇਹਾ ਕੱਕੜ ਦੀ ਵਿਦਾਈ ਦਾ ਵੀਡੀਓ ਸਾਹਮਣੇ ਆਇਆ ਜੋ ਕਾਫ਼ੀ ਸੁਰਖ਼ੀਆਂ ਬਟੋਰ ਰਿਹਾ ਹੈ। ਦਰਅਸਲ ਵੀਡੀਓ ਦੇਖ ਕੇ ਪ੍ਰਸ਼ੰਸਕ ਕਾਫ਼ੀ ਭਾਵੁਕ ਹੋ ਰਹੇ ਹਨ। ਨੇਹਾ ਕੱਕੜ ਦਾ ਇਹ ਵੀਡੀਓ ਉਸ ਦੇ ਇੱਕ ਫ਼ੈਨ ਪੇਜ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਨੇਹਾ ਕੱਕੜ ਦਾ ਚਿਹਰਾ ਤਾਂ ਨਜ਼ਰ ਨਹੀਂ ਆ ਰਿਹਾ, ਪਰ ਰੋਹਨਪ੍ਰੀਤ ਉਸ ਨੂੰ ਕਾਰ ‘ਚ ਬਿਠਾਉਂਦਾ ਦਿਖਾਈ ਦੇ ਰਿਹਾ ਹੈ। ਆਲੇ-ਦੁਆਲੇ ਖੜ੍ਹੇ ਲੋਕਾਂ ਦੇ ਨਾਲ ਰੋਹਨਪ੍ਰੀਤ ਵੀ ਇਮੋਸ਼ਨਲ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦਿਖਾਈ ਦੇ ਰਿਹਾ ਹੈ ਕਿ ਰੋਹਨਪ੍ਰੀਤ ਅਤੇ ਨੇਹਾ ਕੱਕੜ ਨੂੰ ਕਾਰ ‘ਚ ਬਿਠਾਉਣ ‘ਚ ਕੁੱਝ ਲੋਕ ਮਦਦ ਕਰ ਰਹੇ ਹਨ। ਰੋਹਨਪ੍ਰੀਤ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਜੈਂਟਲਮੈਨ ਦਾ ਟੈਗ ਦੇ ਰਹੇ ਹਨ।
ਇਸ ਦੇ ਨਾਲ ਹੀ ਵਿਦਾਈ ਤੋਂ ਇਲਾਵਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਦੀ ਜੈਮਾਲਾ ਸੈਰੇਮਨੀ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਹਲਕੇ ਗ਼ੁਲਾਬੀ ਰੰਗ ਦਾ ਲਹਿੰਗਾ ਪਾਇਆ ਸੀ। ਰੋਹਨਪ੍ਰੀਤ ਵੀ ਮੈਚਿੰਗ ਸ਼ੇਰਵਾਨੀ ‘ਚ ਨਜ਼ਰ ਆਇਆ।
ਨੇਹਾ ਕੱਕੜ ਅਤੇ ਰੋਹਨਪ੍ਰੀਤ ਨੇ ਸਿੱਖ ਰੀਤਾਂ-ਰਿਵਾਜਾਂ ਨਾਲ ਦਿੱਲੀ ਦੇ ਗੁਰਦੁਆਰੇ ‘ਚ ਵਿਆਹ ਦੇ ਬੰਧਨ ‘ਚ ਬੱਝੇ। ਲਾਵਾਂ ਦੇ ਕਾਫ਼ੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ ਜਿਨ੍ਹਾਂ ‘ਚ ਨੇਹਾ ਅਤੇ ਰੋਹਨਪ੍ਰੀਤ ਇੱਕ-ਦੂਜੇ ਦਾ ਹੱਥ ਫ਼ੜੀਂ ਨਜ਼ਰ ਆਏ। ਦੋਹੇਂ ਆਪਣੇ ਵਿਆਹ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੁਰਖ਼ੀਆਂ ‘ਚ ਸਨ।
ਇਸ ਸਭ ਦੇ ਚਲਦੇ ਅਦਾਕਾਰਾ ਉਰਵਸ਼ੀ ਢੋਲਕੀਆ ਨੇ ਨੇਹਾ ਦੇ ਵਿਆਹ ਦੀਆਂ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਰਵਸ਼ੀ ਢੋਲਕੀਆ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਹੈ ਕਿ ਉਹ, ”ਆਪਣੀ ਦੋਸਤ ਨੇਹਾ ਕੱਕੜ ਦੇ ਵਿਆਹ ਵਿੱਚ ਉਸ ਦੀ ਡਰਾਈਵਰ ਬਣ ਗਈ ਸੀ। ਦੱਸ ਦਈਏ ਕਿ ਉਰਵਸ਼ੀ ਢੋਲਕੀਆ ਨੇਹਾ ਕੱਕੜ ਨੂੰ ਹੋਟਲ ਤੋਂ ਗੁਰਦੁਆਰੇ ਲੈ ਗਈ ਜਿੱਥੇ ਨੇਹਾ ਅਤੇ ਰੋਹਨਪ੍ਰੀਤ ਦਾ ਵਿਆਹ ਹੋਇਆ ਸੀ। ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਉਰਵਸ਼ੀ ਨੇ ਲਿਖਿਆ, ”ਹੋਟਲ ਤੋਂ ਗੁਰਦੁਵਾਰੇ ਤਕ ਮੈਂ ਨੇਹੂ ਨੂੰ ਡਰਾਈਵ ਕਰ ਕੇ ਲੈ ਕੇ ਗਈ। ਉਰਵਸ਼ੀ ਨੇ ਅੱਗੇ ਲਿਖਿਆ, ”ਮੇਰੇ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਚੱਲ ਰਹੀਆਂ ਹਨ।”











