ਨਿਤਿਸ਼ ਕੁਮਾਰ ਨੇ ਸਾਬਿਤ ਕੀਤਾ ਬਹੁਮਤ

ਪਟਨਾ : ਬਿਹਾਰ ਵਿਚ ਜਨਤਾ ਦਲ (ਯੂ) ਅਤੇ ਭਾਰਤੀ ਜਨਤਾ ਪਾਰਟੀ ਨੇ ਅੱਜ ਭਰੋਸੇ ਦਾ ਵੋਟ ਜਿੱਤ ਲਿਆ ਹੈ| ਐਨ.ਡੀ.ਏ ਨੂੰ 131 ਜਦੋਂ ਕਿ ਆਰ.ਜੇ.ਡੀ-ਕਾਂਗਰਸ ਗਠਜੋੜ ਨੂੰ 108 ਵੋਟਾਂ ਮਿਲਿਆ|
ਦੱਸਣਯੋਗ ਹੈ ਕਿ ਜੇ.ਡੀ.ਯੂ ਅਤੇ ਭਾਜਪਾ ਨੂੰ ਜਿੱਤ ਲਈ 243 ਵਿਧਾਇਕਾਂ ਵਿਚੋਂ 122 ਵੋਟਾਂ ਦੀ ਲੋੜ ਸੀ| ਜੇ.ਡੀ.ਯੂ ਦੇ 71 ਅਤੇ ਭਾਜਪਾ ਦੇ 58 ਵਿਧਾਇਕ ਹਨ| ਜਦੋਂ ਕਿ ਆਰ.ਜੇ.ਡੀ ਦੇ 80 ਅਤੇ ਕਾਂਗਰਸ ਦੇ 27 ਵਿਧਾਇਕ ਹਨ|
ਦੱਸਣਯੋਗ ਹੈ ਕਿ 26 ਜੁਲਾਈ ਨੂੰ ਨਿਤਿਸ਼ ਕੁਮਾਰ ਨੇ ਲਾਲੂ ਯਾਦਵ ਦੀ ਆਰ.ਜੇ.ਡੀ ਅਤੇ ਕਾਂਗਰਸ ਪਾਰਟੀ ਨਾਲੋਂ ਗਠਜੋੜ ਤੋੜ ਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਅਗਲੇ ਹੀ ਦਿਨ ਭਾਜਪਾ ਨਾਲ ਹੱਥ ਮਿਲਾ ਕੇ ਸੂਬੇ ਦੇ ਮੁੱਖ ਮੰਤਰੀ ਵਜੋਂ ਦੁਬਾਰਾ ਸਹੁੰ ਚੁੱਕੀ ਸੀ| ਇਸ ਦੌਰਾਨ ਰਾਜਪਾਲ ਨੇ ਉਨ੍ਹਾਂ ਨੂੰ ਬਹੁਮਤ ਸਾਬਿਤ ਕਰਨ ਲਈ ਅੱਜ ਦਾ ਦਿਨ ਦਿੱਤਾ ਸੀ, ਜਿਸ ਵਿਚ ਨਿਤਿਸ਼ ਕੁਮਾਰ ਸਫਲ ਹੋ ਗਏ|