ਨਿਤਿਨ ਗਡਕਰੀ ਨੇ ਦਿੱਤੀ ਪ੍ਰਧਾਨ ਮੰਤਰੀ ਨੂੰ ਸਲਾਹ – ਚਿੰਤਾ ਛੱਡੋ, ਗਜ਼ਲ ਸੁਣੋ

2ਨਾਗਪੁਰ :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਿੰਤਾ ਘੱਟ ਕਰਨ ਦੇ ਲਈ ਕੇਂਦਰੀ ਸੜਕ ਆਵਾਜਾਈ, ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਗਜ਼ਲ ਸੁਣਨ ਦੀ ਸਲਾਹ ਦਿੱਤੀ ਹੈ। ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਪੀ. ਐਮ. ਮੋਦੀ ਨੂੰ ਗਜ਼ਲ ਸੁਣ ਕੇ ਸਾਂਤ ਰਹਿਣ ਦੀ ਸਲਾਹ ਦਿਤੀ ਹੈ। ਉਨ੍ਹਾਂ ਕਿਹਾ ਕਿ ਜੀਵਨ ‘ਚ ਮਨੋਰੰਜਨ ਦੀ ਬਹੁਤ ਅਹਿਮ ਥਾਂ ਹੈ।
ਗਡਕਰੀ ਨੇ ਨਾਗਪੁਰ ਦੇ ਵਸੰਤਰਾਓ ਦੇਸ਼ਪਾਡੇਂ ਹਾਲ ‘ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਗਰਾਮ ‘ਚ ਐਤਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਪੀ. ਐਮ. ਮੋਦੀ ਦੇ ਨਾਲ ਇਕ ਹਫਤੇ ਪਹਿਲਾ ਹੋਈ ਉਨ੍ਹਾਂ ਦੀ ਮੁਲਾਕਾਤ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਸੀ ਇਕ ਘੰਟੇ ਤਕ ਕਈ ਮੁੱੁਦਿਆਂ ‘ਤੇ ਗੱਲਬਾਤ ਕੀਤੀ, ਮੋਦੀ ਜੀ ਦੀ ਗੰਭੀਰਤਾ ਵੇਖਦੇ ਹੋਏ ਉਨ੍ਹਾਂ ਕਿਹਾ ਕਿ ਤੁਸੀ ਬਹੁਤ ਚਿੰਤਾ ਕਰਦੇ ਹੋ। ਇਨੀਂ ਚਿੰਤਾ ਨਾ ਕਰੋ। ਤੁਸੀਂ ਗਜ਼ਲ ਸੁਣੋ ਅਤੇ ਸ਼ਾਤ ਰਹੋ।
ਨਿਤਿਨ ਗਡਕਰੀ ਨੇ ਪੀ. ਐਮ. ਮੋਦੀ ਨਾਲ ਦੂਜਿਆਂ ਦੀ ਪ੍ਰਤੀਕਿਰਿਆ ‘ਤੇ ਧਿਆਨ ਨਾ ਦੇਣ ਦੀ ਗੱਲ ਵੀ ਕਹੀ। ਗਡਕਰੀ ਨੇ ਕਿਹਾ ਕਿ ਉਹ ਆਪ ਅਖਬਾਰ ਨਹੀਂ ਪੜਦੇ ਅਤੇ ਨਾ ਹੀ ਕੋਈ ਟੀ.ਵੀ. ਨਿਊਜ਼ ਚੈਨਲ ਦੇਖਦੇ ਹਨ। ਉਨ੍ਹਾਂ ਕਿਹਾ ਕਿ ਕੋਈ ਮੇਰੇ ਬਾਰੇ ਕੁਝ ਕਹਿਣਾ ਚਾਹੁੰਦਾ ਹੈ, ਤਾਂ ਕਹਿਣ ਦੇਵੋ, ਮੈਂ ਜਲਦੀ ਕੋਈ ਪ੍ਰਤੀਕਿਰਿਆ ਨਹੀਂ ਦਿੰਦਾ। ਲੋਕ ਮੈਂਨੂੰ ਵੋਟ ਦੇਣਾ ਚਾਹੁੰਦੇ ਹਨ ਤਾਂ ਜ਼ਰੂਰ ਦੇਣਗੇਂ, ਜਿਹੜੇ ਨਹੀਂ ਚਾਹੁੰਦੇ ਉਹ ਵੋਟ ਨਹੀਂ ਦੇਣਗੇਂ, ਇਸ ਗਲ ਨੂੰ ਲ ੈਕੇ ਇੰਨੀ ਚਿੰਤਾ ਕਿਉੁਂ ਕਰਨੀ।