ਚੰਡੀਗੜ੍ਹ : ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਸਮੂਹ ਪੰਜਾਬੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਈਦ-ਉਲ-ਜੂਹਾ (ਬਕਰੀਦ) ਦੀ ਵਧਾਈ ਦਿੱਤੀ ਹੈ।
ਇਸ ਮੌਕੇ ਦੇਸ਼-ਵਿਦੇਸ਼ ‘ਚ ਵੱਸਦੇ ਪੰਜਾਬੀਆਂ ਨੂੰ ਈਦ ਮੁਬਾਰਕ ਦਾ ਸੰਦੇਸ਼ ਦਿੰਦਿਆਂ, ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਈਦ-ਉਲ-ਜੂਹਾ ਹੱਜ ਦੀ ਸਾਲਾਨਾ ਮੁਕੱਤਸ ਯਾਤਰਾ ਦੀ ਸਮਾਪਤੀ ਉਪਰੰਤ ਪੈਗੰਬਰ ਇਬਰਾਹਿਮ ਵੱਲੋਂ ਅੱਲ੍ਹਾ ਦੀ ਆਗਿਆ ਅਨੁਸਾਰ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਜਾਣ ਨੂੰ ਸਮੱਰਪਿਤ ਹੈ। ਸ. ਬਾਦਲ ਨੇ ਇੱਛਾ ਜਤਾਈ ਕਿ ਈਦ-ਉਲ-ਜੂਹਾ ਦਾ ਇਹ ਤਿਉਹਾਰ ਲੋਕਾਂ ਦਰਮਿਆਨ ਆਪਸੀ ਪਿਆਰ ਵਧਾਉਣ ਦੇ ਨਾਲ-ਨਾਲ ਲੋਕਾਂ ਅੰਦਰ ਪਿਆਰ, ਸਮੱਰਪਨ ਅਤੇ ਕੁਰਬਾਨੀ ਦਾ ਜਜ਼ਬਾ ਵੀ ਪੈਦਾ ਕਰੇਗਾ।
ਉਨ੍ਹਾਂ ਸਮੂਹ ਲੋਕਾਂ ਨੂੰ ਇਹ ਤਿਉਹਾਰ ਜਾਤ-ਪਾਤ, ਨਸਲ ਭੇਦਭਾਵ ਅਤੇ ਧਰਮ ਦੀ ਸੀਮਿਤ ਸੋਚ ਤੋਂ ਉਪਰ ਉੱਠ ਕੇ ਰਲ ਮਿਲਕੇ ਮਨਾਉਣ ਦੀ ਅਪੀਲ ਕੀਤੀ ਹੈ।















