ਨਸ਼ੀਲੇ ਪਦਾਰਥਾਂ ਖ਼ਿਲਾਫ਼ ਜਾਗਰੂਕਤਾ ਫ਼ੈਲਾਉਣਗੇ ਸਚਿਨ

sports-news-300x150ਤਿਰੁਅੰਨਤਪੁਰਮਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਖਿਲਾਫ਼ ਕੇਰਲ ‘ਚ 20 ਨਵੰਬਰ ਨੂੰ ਹੋਣ ਵਾਲੀ ਜਾਗਰੂਕਤਾ ਮੁਹਿੰਮ ‘ਵਿਮੁਕਤੀ’ ਦਾ ਹਿੱਸਾ ਬਣਨਗੇ। ਸੂਬਾ ਸਰਕਾਰ ਇਸ ਮੁਹਿੰਮ ਦੇ ਤਹਿਤ ਸ਼ਰਾਬ ਅਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕਰੇਗੀ। ਸੂਬੇ ਦੇ ਆਬਕਾਰੀ ਮੰਤਰੀ ਟੀ.ਪੀ. ਰਾਮਕ੍ਰਿਸ਼ਨਨ ਨੇ ਸਦਨ ‘ਚ ਦੱਸਿਆ ਕਿ ਸਚਿਨ ਨੂੰ ਇਸ ਮੁਹਿੰਮ ਨਾਲ ਜੋੜਿਆ ਗਿਆ ਹੈ ਅਤੇ ਉਨ੍ਹਾਂ ਨੇ ਇਸ ਦੇ ਲਈ ਆਪਣੀ ਇਜਾਜ਼ਤ ਦੇ ਦਿੱਤੀ ਹੈ। ਸਚਿਨ ਇੰਡੀਅਨ ਸੁਪਰ ਲੀਗ ਫ਼ੁੱਟਬਾਲ ਟੂਰਨਾਮੈਂਟ ‘ਚ ਕੇਰਲ ਬਲਾਸਟਰ ਟੀਮ ਦੇ ਸਹਿ ਮਾਲਕ ਵੀ ਹਨ। ਉਨ੍ਹਾਂ ਕਿਹਾ, ”ਰਾਜ ‘ਚ ਸਰਕਾਰ ਨਸ਼ੀਲੇ ਪਦਾਰਥਾਂ ਅਤੇ ਸ਼ਰਾਬ ਦੇ ਖਿਲਾਫ਼ 20 ਨਵੰਬਰ ਨੂੰ ਆਪਣੀ ਮੁਹਿੰਮ ਚਲਾਵੇਗੀ। ਇਸ ਮੁਹਿੰਮ ਦਾ ਹਿੱਸਾ ਬਣੇ ਸਚਿਨ ਇਸ ਦੇ ਉਦਘਾਟਨ ਪ੍ਰੋਗਰਾਮ ‘ਚ ਵੀ ਹਿੱਸਾ ਲੈਣਗੇ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜੇਅਨ ਨੇ ਜੂਨ ‘ਚ ਸਚਿਨ ਦੇ ਨਾਲ ਹੋਈ ਮੁਲਾਕਾਤ ਦੇ ਦੌਰਾਨ ਇਸ ਬਾਰੇ ਚਰਚਾ ਕੀਤੀ ਸੀ ਅਤੇ ਸਚਿਨ ਨੇ ਵੀ ਉਨ੍ਹਾਂ ਦੇ ਨਾਂ ਨੂੰ ਮੁਹਿੰਮ ਦੇ ਲਈ ਇਸਤੇਮਾਲ ਕਰਨ ‘ਤੇ ਸਹਿਮਤੀ ਜਤਾਈ ਸੀ।