ਨਵੇਂ ਸਾਲ ‘ਚ ਕੀ ਕਰੇਗੀ ਦੀਪਿਕਾ?

Deepika_padukoneਨਵੇਂ ਸਾਲ ਲਈ ਬਾਲੀਵੁੱਡ ਸਿਤਾਰੇ ਨਵੀਆਂ-ਨਵੀਆਂ ਯੋਜਨਾਵਾਂ ਬਣਾ ਰਹੇ ਹਨ ਪਰ ਬਾਲੀਵੁੱਡ ਦੀਆਂ ਦਮਦਾਰ ਅਭਿਨੇਤਰੀਆਂ ‘ਚੋਂ ਇਕ ਦੀਪਿਕਾ ਪਾਦੁਕੋਣ ਤਾਂ ਜਿਵੇਂ ਨਵੇਂ ਸਾਲ ‘ਚ ਅਰਾਮ ਕਰਨ ਦੇ ਮੂਡ ‘ਚ ਹੈ। ਉਸ ਦਾ ਕਹਿਣਾ ਹੈ ਕਿ ਕੋਈ ਵੀ ਦਿਲਚਸਪ ਆਫ਼ਰ ਨਾ ਮਿਲਣ ਕਾਰਨ 2016 ਲਈ ਅਜੇ ਤੱਕ ਉਸ ਨੇ ਕੋਈ ਨਵੀਂ ਫ਼ਿਲਮ ਸਾਈਨ ਨਹੀਂ ਕੀਤੀ। ਉਸ ਨੇ ਪਹਿਲਾਂ ਹੀ ਲੋਕਾਂ ਨੂੰ ਦੱਸ ਦਿੱਤਾ ਹੈ ਕਿ ਉਸ ਦੇ ਚਾਹੁਣ ਵਾਲੇ 2016 ‘ਚ ਉਸ ਤੋਂ ਕੋਈ ਆਸ ਨਾ ਕਰਨ।  ਦੀਪਿਕਾ ਦਲੀਲ ਦਿੰਦੀ ਹੈ ਕਿ ਉਹ ਇਕ ਅਜਿਹੇ ਮੁਕਾਮ ‘ਤੇ ਹੈ, ਜਿਥੇ ਉਸ ਨੂੰ ਬਿਜ਼ੀ ਰਹਿਣ ਲਈ ਕੰਮ ਕਰਨ ਦੀ ਲੋੜ ਨਹੀਂ ਹੈ। ਉਹ ਸਿਰਫ਼ ਇਸ ਲਈ ਫ਼ਿਲਮਾਂ ਨਹੀਂ ਕਰਨਾ ਚਾਹੁੰਦੀ ਕਿਉਂਕਿ ਉਸ ਨੇ ਇੰਝ ਕਰਨਾ ਹੈ। ਉਸ ਨੇ ਕਾਫ਼ੀ ਸਕ੍ਰਿਪਟਸ ਪੜ੍ਹੀਆਂ ਹਨ ਪਰ ਕਿਸੇ ਵੀ ਸਕ੍ਰਿਪਟ ਨੂੰ ਲੈ ਕੇ ਉਹ ਉਤਸ਼ਾਹਿਤ ਨਹੀਂ ਹੈ। 2015 ‘ਚ ਦੀਪਿਕਾ ਦੀਆਂ ਤਿੰਨ ਫ਼ਿਲਮਾਂ ‘ਪੀਕੂ’, ਸਾਬਕਾ ਬੁਆਏਫ਼੍ਰੈਂਡ ਰਣਬੀਰ ਕਪੂਰ ਨਾਲ ‘ਤਮਾਸ਼ਾ’ ਅਤੇ ਰਣਵੀਰ ਸਿੰਘ ਨਾਲ ‘ਬਾਜੀਰਾਵ ਮਸਤਾਨੀ’ ‘ਚ ਕੰਮ ਕੀਤਾ। ਤਿੰਨਾਂ ਨੂੰ ਆਸ ਅਨੁਸਾਰ ਸਫ਼ਲਤਾ ਵੀ ਮਿਲੀ। ਹੁਣ ਇਕ ਗਲਤ ਕਦਮ ਚੁੱਕ ਕੇ ਆਪਣੀ ਇਮੇਜ ਖਰਾਬ ਨਹੀਂ ਕਰਨਾ ਚਾਹੁੰਦੀ।