ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ‘ਚ ਅਰਵਿੰਦ ਕੇਜਰੀਵਾਲ ਨੇ ਨਤੀਜਿਆਂ ਤੋਂ ਬਾਅਦ ਜਨਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਦਿੱਲੀ ਦੀ ਜਨਤਾ ਦਾ ਸ਼ੁੱਕਰੀਆ ਕੀਤਾ ਅਤੇ ਵੰਦੇ ਮਾਤਰਮ ਦੇ ਨਾਅਰੇ ਲਗਵਾਏ। ਉਨ੍ਹਾਂ ਨੇ ਕਿਹਾ ਕਿ ਮੈਂ ਦਿੱਲੀ ਵਾਸੀਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਤੀਜੀ ਵਾਰ ਆਪਣੇ ਬੇਟੇ ‘ਤੇ ਭਰੋਸਾ ਜਤਾਇਆ। ਦਿੱਲੀ ਦੇ ਲੋਕਾਂ ਨੇ ਨਵੀਂ ਕਿਸਮ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ। ਦਿੱਲੀ ਦੇ ਲੋਕਾਂ ਨੇ ਕਹਿ ਦਿੱਤਾ ਕਿ ਵੋਟ ਉਸੇ ਨੂੰ ਜੋ ਘਰ-ਘਰ ਨੂੰ ਪਾਣੀ ਦੇਵੇਗਾ, ਸੜਕ ਬਣਵਾਏਗਾ, ਮੋਹੱਲਾ ਕਲੀਨਿਕ ਬਣਵਾਏਗਾ। ਅੱਜ ਮੰਗਲਵਾਰ ਹੈ ਅਤੇ ਹਨੂੰਮਾਨ ਜੀ ਦਾ ਦਿਨ ਹੈ। ਹਨੂੰਮਾਨ ਜੀ ਨੇ ਦਿੱਲੀ ‘ਤੇ ਕ੍ਰਿਪਾ ਕੀਤੀ ਹੈ। ਮੈਂ ਇਸ ਲਈ ਹਨੂੰਮਾਨ ਜੀ ਨੂੰ ਵੀ ਧੰਨਵਾਦ ਦਿੰਦਾ ਹੈ।















