ਭੁਵਨੇਸ਼ਵਰ- ਓਡੀਸ਼ਾ-ਝਾਰਖੰਡ ਸਰਹੱਦ ‘ਤੇ ਨਕਸਲ ਵਿਰੋਧੀ ਮੁਹਿੰਮ ਹੋਏ ਧਮਾਕੇ ‘ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦਾ ਇਕ ਜਵਾਨ ਸ਼ਹੀਦ ਹੋ ਗਿਆ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਦੇ ਰਹਿਣ ਵਾਲੇ ਸਹਾਇਕ ਸਬ ਇੰਸਪੈਕਟਰ ਸਤਿਆਵਾਨ ਕੁਮਾਰ ਸਿੰਘ ਉਸ ਟੀਮ ਦਾ ਹਿੱਸਾ ਸਨ, ਜੋ 27 ਮਈ ਨੂੰ ਓਡੀਸ਼ਾ ਦੇ ਸੁੰਦਰਗੜ੍ਹ ਜ਼ਿਲ੍ਹੇ ‘ਚ ਇਕ ਪੱਥਰ ਖਾਨ ਕੋਲੋਂ ਮਾਓਵਾਦੀਆਂ ਵਲੋਂ ਲੁੱਟੇ ਗਏ ਵਿਸਫ਼ੋਟਕਾਂ ਦੀ ਤਲਾਸ਼ ‘ਚ ਸਾਰੰਡਾ ਜੰਗਲ ‘ਚ ਤਲਾਸ਼ੀ ਲੈ ਰਹੀ ਸੀ।
ਉਨ੍ਹਾਂ ਦੱਸਿਆ ਕਿ ਓਡੀਸ਼ਾ ਪੁਲਸ, ਝਾਰਖੰਡ ਪੁਲਸ ਅਤੇ ਸੀਆਰਪੀਐੱਫ ਦੀ ਸੰਯੁਕਤ ਟੀਮ ਵਲੋਂ ਤਲਾਸ਼ੀ ਲਈ ਜਾ ਰਹੀ ਸੀ, ਉਦੋਂ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ‘ਚ ਵਿਸਫ਼ੋਟ ਹੋ ਗਿਆ। ਪੁਲਸ ਨੇ ਦੱਸਿਆ ਕਿ ਸਿੰਘ ਸੀਆਰਪੀਐੱਫ ਦੀ 134ਵੀਂ ਬਟਾਲੀਅਨ ਦੇ ਸਨ।















