ਧੋਨੀ ਪਹਿਲਾਂ ਵੀ ਸਾਡੇ ਲਈ ਮੈਂਟੋਰ ਹੀ ਸੀ ਅਤੇ ਅੱਗੋਂ ਵੀ ਰਹੇਗਾ – ਵਿਰਾਟ

ਦੁਬਈ – ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ T-20 ਵਿਸ਼ਵ ਕੱਪ 2021 ਤੋਂ ਠੀਕ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨਾਲ ਗੱਲਬਾਤ ਵਿਚਾਲੇ ਐੱਮ.ਐੱਸ.ਧੋਨੀ ਦੇ ਭਾਰਤੀ ਟੀਮ ਦੇ ਨਾਲ ਬਤੌਰ ਮੈਂਟੋਰ ਜੁੜਨ ਨੂੰ ਸ਼ਾਨਦਾਰ ਦੱਸਿਆ ਅਤੇ ਕਿਹਾ ਕਿ ਜਦੋਂ ਧੋਨੀ ਨੌਜਵਾਨਾਂ ਦੇ ਨਾਲ ਆਪਣਾ ਅਨੁਭਵ ਸ਼ੇਅਰ ਕਰੇਗਾ ਤਾਂ ਉਹ ਲਾਜਵਾਬ ਹੋਵੇਗਾ ਅਤੇ ਇਸ ਤੋਂ ਜ਼ਿਆਦਾ ਵਧੀਆ ਨੌਜਵਾਨਾਂ ਲਈ ਹੋਰ ਕੁੱਝ ਨਹੀਂ ਹੋ ਸਕਦਾ।
ਵਿਰਾਟ ਨੇ ਕਿਹਾ ਕਿ ਧੋਨੀ ਖ਼ੁਦ ਇੱਕ ਵਾਰ ਫ਼ਿਰ ਤੋਂ ਟੀਮ ਦੇ ਨਾਲ ਜੁੜ ਕੇ ਬੇਹੱਦ ਉਤਸ਼ਾਹਿਤ ਹੈ ਅਤੇ ਪਹਿਲਾਂ ਵੀ ਉਹ ਜਦੋਂ ਸਾਡੇ ਨਾਲ ਖੇਡਿਆ ਕਰਦਾ ਸੀ ਤਾਂ ਵੀ ਉਹ ਸਾਡੇ ਲਈ ਉਹ ਇੱਕ ਮੈਂਟੋਰ ਹੀ ਸੀ। ਧੋਨੀ ਦਾ ਮੈਂਟੋਰ ਦੇ ਤੌਰ ‘ਤੇ ਟੀਮ ਦੇ ਨਾਲ ਜੁੜਨਾ ਖ਼ਾਸ ਤੌਰ ‘ਤੇ ਉਨ੍ਹਾਂ ਨੌਜਵਾਨਾਂ ਲਈ ਬਹੁਤ ਵਧੀਆ ਹੈ ਜੋ ਇਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਵੱਡੇ ਮੁਕਾਬਲੇ ਦਾ ਹਿੱਸਾ ਨਹੀਂ ਰਹੇ। ਖੇਡ ਦੌਰਾਨ ਜਦੋਂ ਧੋਨੀ ਨੌਜਵਾਨਾਂ ਨਾਲ ਆਪਣੇ ਅਨੁਭਵ ਸ਼ੇਅਰ ਕਰੇਗਾ ਤਾਂ ਉਹ ਸ਼ਾਨਦਾਰ ਹੋਵੇਗਾ ਅਤੇ ਇਸ ਤੋਂ ਜ਼ਿਆਦਾ ਵਧੀਆ ਨੌਜਵਾਨਾਂ ਲਈ ਹੋਰ ਕੁੱਝ ਨਹੀਂ ਹੋ ਸਕਦਾ। ਧੋਨੀ ਜਦੋਂ ਵੀ ਕਿਸੇ ਟੀਮ ‘ਚ ਲੀਡਰਸ਼ਿਪ ਦੀ ਭੂਮਿਕਾ ‘ਚ ਰਹਿੰਦਾ ਹੈ ਤਾਂ ਉਸ ਦਾ ਕਿੰਨਾ ਫ਼ਾਇਦਾ ਮਿਲਦਾ ਹੈ, ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ। ਇਸ ਲਈ ਉਸ ਨੂੰ ਟੀਮ ‘ਚ ਫ਼ਿਰ ਤੋਂ ਸ਼ਾਮਿਲ ਕਰ ਕੇ ਮੈਂ ਬਹੁਤ ਖ਼ੁਸ਼ ਹਾਂ ਅਤੇ ਇਸ ਦਾ ਅਸਰ ਪੂਰੀ ਟੀਮ ਦੇ ਮਨੋਬਲ ‘ਤੇ ਪਵੇਗਾ।