ਬੈਂਗਲੁਰੂਂ ਭਾਰਤੀ ਟੀਮ ਦੇ ਸਾਬਕਾ ਕੋਚ ਅਨਿਲ ਕੁੰਬਲੇ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਦੀ ਨੁਮਾਇੰਦਗੀ ਵਾਲੀ ਭਾਰਤੀ ਟੀਮ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਅਤੇ ਆਗਾਮੀ ਦੱਖਣੀ ਅਫ਼ਰੀਕਾ ਦੌਰੇ ‘ਤੇ ਉਹ ਇਤਿਹਾਸ ਰਚ ਸਕਦੀ ਹੈ।
ਭਾਰਤੀ ਕ੍ਰਿਕਟ ਟੀਮ ਅਗਲੇ ਸਾਲ ਦੀ ਸ਼ੁਰੂਆਤ ‘ਚ ਆਪਣੇ ਦੱਖਣੀ ਅਫ਼ਰੀਕਾ ਦੌਰੇ ‘ਤੇ 3 ਟੈਸਟ, 6 ਵਨ ਡੇ ਅਤੇ 3 ਟੀ-20 ਕੌਮਾਂਤਰੀ ਮੈਚ ਖੇਡੇਗੀ। ਮਹਾਤਮਾ ਗਾਂਧੀ-ਨੇਲਸਨ ਮੰਡੇਲਾ ਟੈਸਟ ਸੀਰੀਜ਼ ਦੀ ਸ਼ੁਰੂਆਤ ਕੈਪਟਾਊਨ ‘ਚ 5 ਜਨਵਰੀ ਤੋਂ ਹੋਵੇਗੀ। ਭਾਰਤੀ ਕ੍ਰਿਕਟ ਟੀਮ 28 ਦਸੰਬਰ ਨੂੰ ਦੱਖਣੀ ਅਫ਼ਰੀਕਾ ਦੌਰੇ ‘ਤੇ ਰਵਾਨਾ ਹੋਵੇਗੀ। ਕੁੰਬਲੇ ਨੇ ਇੱਥੇ ਸਪੋਰਟਸ ਰਾਇਟਰਸ ਐਸੋਸੀਏਸ਼ਨ ਆਫ਼ ਬੈਂਗਲੁਰੂ (ਐੱਸ. ਡਬਲਯੂ. ਏ. ਬੀ.) ਦੀ ਇੱਕ ਕਾਨਫ਼ਰੰਸ ਦੌਰਾਨ ਕਿਹੀ ਕਿ ਮੈਨੂੰ ਵਿਸ਼ਵਾਸ ਹੈ ਕਿ ਇਹ ਟੀਮ ਦੱਖਣੀ ਅਫ਼ਰੀਕਾ ‘ਚ ਇਤਿਹਾਸ ਰੱਚ ਸਕਦੀ ਹੈ ਅਤੇ ਉਸ ਤੋਂ ਵੀ ਅੱਗੇ ਜਾ ਸਕਦੀ ਹੈ। ਮੈਂ ਟੀਮ ਨੂੰ ਲੈ ਕੇ ਪੂਰੀ ਤਰ੍ਹਾਂ ਨਾਲ ਖੁਸ਼ ਹਾਂ।
ਸਾਬਕਾ ਭਾਰਤੀ ਕੋਚ ਦੇ ਕਪਤਾਨ ਵਿਰਾਟ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਵਿਰਾਟ ਦੀ ਨੁਮਾਇੰਦਗੀ ਵਾਲੀ ਇਸ ਟੀਮ ‘ਚ ਇਤਿਹਾਸ ਰਚਣ ਦੀ ਪੂਰੀ ਸਮਰੱਥਾ ਹੈ ਕਿਉਂਕਿ ਟੀਮ ਇਸ ਸਮੇਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਇਸ ਸਾਲ ਜੂਨ ‘ਚ ਆਈ. ਸੀ. ਸੀ. ਚੈਂਪੀਅਨਸ ਟਰਾਫ਼ੀ ਦੇ ਫ਼ਾਈਨਲ ‘ਚ ਪਾਕਿਸਤਾਨ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਕੁੰਬਲੇ ਨੇ ਆਪਣੇ ਅਹੁੰਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪਰ ਬਾਅਦ ‘ਚ ਮੀਡੀਆ ‘ਚ ਇਸ ਤਰ੍ਹਾਂ ਦੀਆਂ ਖਬਰਾਂ ਆਇਆ ਸਨ ਕਿ ਉਸ ਨੇ ਕਪਤਾਨ ਵਿਰਾਟ ਕੋਹਲੀ ਦੇ ਨਾਲ ਚੱਲਦੇ ਵਿਵਾਦ ਦੇ ਕਾਰਨ ਆਪਣੇ ਅਹੁੰਦੇ ਤੋਂ ਅਸਤੀਫ਼ਾ ਦਿੱਤਾ ਹੈ।












