ਦ੍ਰਾਵਿੜ ਨੂੰ ਭਾਰਤੀ ਟੀਮ ਦੀ ਮਦਦ ਲਈ ਆਸਟਰੇਲੀਆ ਭੇਜਣਾ ਚਾਹੀਦੈ – ਵੈਂਗਸਰਕਰ

ਨਵੀਂ ਦਿੱਲੀ – ਭਾਰਤੀ ਟੀਮ ਦੇ ਸਾਬਕਾ ਬੱਲੇਬਾਜ ਦਲੀਪ ਵੇਂਗਸਰਕਰ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਅਪੀਲ ਕੀਤੀ ਹੈ ਕਿ ਟੀਮ ਦੇ ਸਾਬਕਾ ਬੱਲੇਬਾਜ ਰਾਹੁਲ ਦ੍ਰਾਵਿੜ ਨੂੰ ਟੀਮ ਇੰਡੀਆ ਦੀ ਮਦਦ ਕਰਨ ਲਈ ਤੁਰੰਤ ਆਸਟਰੇਲੀਆ ਭੇਜਣਾ ਚਾਹੀਦਾ ਹੈ।
ਵੈਂਗਸਰਕਰ ਦਾ ਮੰਨਣਾ ਹੈ ਕਿ ਦ੍ਰਾਵਿੜ ਦੇ ਕੋਚ ਦੇ ਰੂਪ ‘ਚ ਤਜਰਬਾ ਟੀਮ ਦੇ ਨਿਯਮਤ ਕਪਤਾਨ ਵਿਰਾਟ ਕੋਹਲੀ ਦੀ ਗ਼ੈਰ-ਹਾਜ਼ਰੀ ‘ਚ ਟੀਮ ਇੰਡੀਆ ਦੇ ਕੰਮ ਆਵੇਗਾ। ਭਾਰਤ ਨੂੰ ਆਸਟਰੇਲੀਆ ਦੇ ਹੱਥੋਂ ਪਹਿਲੇ ਟੈੱਸਟ ਮੁਕਾਬਲੇ ‘ਚ 8 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਵੈਂਗਸਰਕਰ ਨੇ ਕਿਹਾ, ”BCCI ਨੂੰ ਦ੍ਰਾਵਿੜ ਨੂੰ ਤੁਰੰਤ ਆਸਟਰੇਲੀਆ ਭੇਜਣਾ ਚਾਹੀਦਾ ਹੈ। ਆਸਟਰੇਲੀਆ ਦੇ ਵਾਤਾਵਰਣ ‘ਚ ਦ੍ਰਾਵਿੜ ਤੋਂ ਬਿਹਤਰ ਕੋਈ ਵੀ ਭਾਰਤੀ ਬੱਲੇਬਾਜਾਂ ਦਾ ਮਾਰਗਦਰਸ਼ਨ ਨਹੀਂ ਕਰ ਸਕਦਾ। ਉਸ ਦਾ ਰਹਿਣਾ ਨੈੱਟ ‘ਚ ਟੀਮ ਨੂੰ ਕਾਫ਼ੀ ਮਦਦ ਦੇਵੇਗਾ। ਬੋਰਡ ਰਾਸ਼ਟਰੀ ਟੀਮ ‘ਚ ਦ੍ਰਾਵਿੜ ਦਾ ਇਸਤੇਮਾਲ ਬਾਖ਼ੂਬੀ ਕਰ ਸਕਦਾ ਹੈ।”