ਕੋਲੰਬੋ – ਮੱਧ ਸ਼੍ਰੀਲੰਕਾ ਦੇ ਸਬਰਾਗਾਮੁਵਾ ਪ੍ਰਾਂਤ ਦੇ ਕੇਗਾਲੇ ਵਿੱਚ ਇੱਕ ਨਿੱਜੀ ਬੱਸ ਅਤੇ ਇੱਕ ਸਰਕਾਰੀ ਮਾਲਕੀ ਵਾਲੀ ਸ਼੍ਰੀਲੰਕਾ ਟ੍ਰਾਂਸਪੋਰਟ ਬੋਰਡ (ਐਸ.ਐਲ.ਟੀ.ਬੀ) ਬੱਸ ਵਿਚਕਾਰ ਆਹਮੋ-ਸਾਹਮਣੇ ਦੀ ਟੱਕਰ ਹੋ ਗਈ। ਇਸ ਟੱਕਰ ਵਿੱਚ 21 ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਅਨੁਸਾਰ ਇਹ ਹਾਦਸਾ ਸਵੇਰੇ 5 ਵਜੇ ਦੇ ਕਰੀਬ ਵਾਪਰਿਆ। ਜ਼ਖਮੀਆਂ ਦਾ ਦੋ ਖੇਤਰੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਕੇਗਾਲੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ ਇਸ ਸਾਲ 2 ਅਪ੍ਰੈਲ ਤੱਕ 565 ਘਾਤਕ ਸੜਕ ਹਾਦਸਿਆਂ ਵਿੱਚ ਕੁੱਲ 592 ਸ਼੍ਰੀਲੰਕਾਈ ਲੋਕਾਂ ਦੀ ਮੌਤ ਹੋ ਗਈ ਹੈ। ਏਜੰਸੀ ਨੇ ਅੱਗੇ ਦੱਸਿਆ ਕਿ 2024 ਵਿੱਚ ਘਾਤਕ ਹਾਦਸਿਆਂ ਵਿੱਚ 7,127 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਹੁਣ ਲੰਬੇ ਸਮੇਂ ਦੇ ਡਾਕਟਰੀ ਇਲਾਜ ਜਾਂ ਸਥਾਈ ਦਿਵਿਆਂਗਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।















