ਬੌਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਜਲਦ ਹੀ ਫ਼ਿਲਮ ਪਾਗਲਪੰਤੀ ‘ਚ ਨਜ਼ਰ ਆਉਣ ਵਾਲੀ ਹੈ। ਫ਼ਿਲਮ ਰਿਲੀਜ਼ ਤੋਂ ਕੁੱਝ ਦਿਨ ਪਹਿਲਾਂ ਹੀ ਕ੍ਰਿਤੀ ਖਰਬੰਦਾ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕੁੱਝ ਖ਼ੁਲਾਸੇ ਕੀਤੇ ਹਨ ਜਿਸ ਕਾਰਨ ਉਹ ਸੁਰਖ਼ੀਆਂ ‘ਚ ਆ ਗਈ ਹੈ। ਅਸਲ ‘ਚ ਹੁਣ ਕ੍ਰਿਤੀ ਨੇ ਖ਼ੁਦ ਮੰਨ ਲਿਆ ਹੈ ਕਿ ਉਹ ਪਾਗਲਪੰਤੀ ‘ਦੇ ਕੋ-ਸਟਾਰ ਪੁਲਕਿਤ ਸਮਰਾਟ ਨੂੰ ਡੇਟ ਕਰ ਰਹੀ ਹੈ। ਪਹਿਲਾਂ ਕ੍ਰਿਤੀ ਤੇ ਪੁਲਕਿਤ ਦੀ ਡੇਟਿੰਗ ਦੀਆਂ ਖ਼ਬਰਾਂ ਨੂੰ ਅਫ਼ਵਾਹ ਦੱਸਿਆ ਜਾ ਰਿਹਾ ਸੀ ਪਰ ਹੁਣ ਸਪੱਸ਼ਟ ਹੋ ਗਿਆ ਹੈ।
ਇੱਕ ਚੈਨਲ ਨੂੰ ਦਿੱਤੇ ਇੱਕ ਇੰਟਰਵਿਊ ‘ਚ ਕ੍ਰਿਤੀ ਨੇ ਦੱਸਿਆ, ”ਇਹ ਅਫ਼ਵਾਹ ਨਹੀਂ। ਉਨ੍ਹਾਂ ਕਿਹਾ ਅਸੀਂ ਇੱਕ-ਦੂਸਰੇ ਨੂੰ ਡੇਟ ਕਰ ਰਹੇ ਹਾਂ। ਇਮਾਨਦਾਰੀ ਨਾਲ, ਮੈਂ ਪਹਿਲਾਂ ਆਪਣੇ ਪੇਰੈਂਟਸ ਨੂੰ ਦੱਸਣਾ ਚਾਹੁੰਦੀ ਸੀ ਅਤੇ ਜਦੋਂ ਤੁਸੀਂ ਕਿਸੇ ਨੂੰ ਦੇਖਦੇ ਹੋ ਤਾਂ ਮੈਨੂੰ ਲਗਦਾ ਹੈ ਕਿ ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ, ਜਦੋਂ ਤੁਸੀਂ ਉਸ ਬਾਰੇ ਗੱਲਬਾਤ ਕਰਨ ‘ਚ ਕਮਫ਼ਰਟੇਬਲ ਹੁੰਦੇ ਹੋ।”
ਕ੍ਰਿਤੀ ਨੇ ਅੱਗੇ ਕਿਹਾ, ”ਕਦੇ-ਕਦੇ ਇਸ ‘ਚ ਪੰਜ ਸਾਲ ਵੀ ਲੱਗ ਸਕਦੇ ਹਨ ਤੇ ਕਦੇ ਇਹ ਪੰਜ ਮਹੀਨਿਆਂ ‘ਚ ਵੀ ਹੋ ਸਕਦਾ ਹੈ। ਸਾਡੇ ਮਾਮਲੇ ‘ਚ ਇਹ ਪੰਜ ਮਹੀਨਿਆਂ ‘ਚ ਹੋਇਆਮ ਪਰ ਮੈਂ ਖੁਸ਼ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਇਹ ਕਬੂਲ ਕਰਨ ‘ਚ ਕੋਈ ਦਿੱਕਤ ਨਹੀਂ ਕਿ ਮੈਂ ਪੁਲਕਿਤ ਸਮਰਾਟ ਨੂੰ ਡੇਟ ਕਰ ਰਹੀ ਹਾਂ।”
ਜ਼ਿਕਰਯੋਗ ਹੈ ਕਿ ਪੁਲਕਿਤ 22 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਪਾਗਲਪੰਤੀ ‘ਚ ਵੀ ਕ੍ਰਿਤੀ ਨਾਲ ਦਿਖਾਈ ਦੇਵੇਗਾ।











