ਪੁਰਾਣੇ ਸਮੇਂ ‘ਚ ਦੇਸੀ ਘਿਓ ਨੂੰ ਸਿਹਤ ਲਈ ਸਭ ਤੋਂ ਵਧੀਆ ਮੰਨਿਆ ਜਾਂਦਾ ਸੀ। ਭੋਜਨ ਤੋਂ ਲੈ ਕੇ ਪੂਜਾ-ਅਰਚਨਾ ਤੱਕ ਦੇਸੀ ਘਿਉ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਪਰ ਅੱਜਕਲ ਦੇ ਨੌਜਵਾਨ ਇਸ ਤੋਂ ਕੋਹਾਂ ਦੂਰ ਹਨ। ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਦੇਸੀ ਘਿਉ ਖਾਣ ਨਾਲ ਭਾਰ ਵਧਦਾ ਹੈ। ਇਸ ਕਾਰਨ ਉਹ ਇਸਦੇ ਦੂਜੇ ਫ਼ਾਇਦਿਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਦੇਸੀ ਘਿਉ ‘ਚ ਪਾਏ ਮੌਜੂਦ ਤੱਤ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ‘ਚ ਬਹੁਤ ਹੀ ਫ਼ਾਇਦੇਮੰਦ ਹਨ। ਆਓ ਜਾਣਦੇ ਹਾਂ ਦੇਸੀ ਘਿਉ ਦੇ ਫ਼ਾਇਦਿਆਂ ਬਾਰੇ…
1. ਦਿਲ ਲਈ ਫ਼ਾਇਦੇਮੰਦ
ਹੁਣ ਤੱਕ ਤਾਂ ਇਹੀ ਸਮੱਝਿਆ ਜਾਂਦਾ ਸੀ ਕਿ ਦੇਸੀ ਘਿਉ ਰੋਗਾਂ ਦੀ ਸਭ ਤੋਂ ਵੱਡੀ ਜੜ੍ਹ ਹੈ ਪਰ ਇਹ ਸੱਚ ਨਹੀਂ ਹੈ ਦਿਲ ਨਾਲ ਜੁੜੀਆਂ ਕਈ ਬੀਮਾਰੀਆਂ ਨੂੰ ਦੂਰ ਕਰਨ ‘ਚ ਇਹ ਸਹਾਈ ਹੁੰਦਾ ਹੈ। ਦਿਲ ਦੀਆਂ ਨਾੜੀਆਂ ਬਲਾਕ ਹੋਣ ‘ਤੇ ਗਾਂ ਦਾ ਘਿਉ ਬੇਹੱਦ ਫ਼ਾਇਦੇਮੰਦ ਸਾਬਤ ਹੁੰਦਾ ਹੈ।
2. ਕੋਲੈਸਟਰੋਲ ਘੱਟ ਕਰੇ
ਦੇਸੀ ਘਿਉ ਨਾਲ ਖੂਨ ਅਤੇ ਅੰਤੜੀਆਂ ‘ਚ ਮੌਜੂਦ ਕੋਲੈਸਟਰੋਲ ਘੱਟ ਹੁੰਦਾ ਹੈ। ਦੇਸੀ ਘਿਉ ਸਰੀਰ ‘ਚ ਬੈਡ ਕੋਲੈਸਟਰੋਲ ਦੇ ਲੈਵਲ ਨੂੰ ਠੀਤ ਕਰਦਾ ਹੈ ਅਤੇ ਚੰਗੀ ਕੋਲੈਸਟਰੋਲ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਇਸ ਲਈ ਜੇ ਤੁਸੀਂ ਕੋਲੈਸਟਰੋਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਆਪਣੇ ਆਹਾਰ ‘ਚ ਸ਼ੁੱਧ ਦੇਸੀ ਘਿਉ ਨੂੰ ਜ਼ਰੂਰ ਸ਼ਾਮਲ ਕਰੋ।
3. ਖਰਾਟਿਆਂ ਦੀ ਸਮੱਸਿਆ
ਰਾਤ ਨੂੰ ਸੌਣ ਤੋਂ ਪਹਿਲਾਂ ਹਲਕਾ ਕੋਸੇ ਘਿਉ ਦੀ ਇੱਕ-ਇੱਕ ਬੂੰਦਾਂ ਨੱਕ ‘ਚ ਪਾਓ। ਇਸ ਨਾਲ ਖਰਾਟਿਆਂ ਦੀ ਸਮੱਸਿਆ ਦੂਰ ਹੋ ਜਾਵੇਗੀ।
4. ਚੰਗੀ ਨੀਂਦ
ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਨੱਕ ‘ਚ ਘਿਉ ਪਾ ਕੇ ਸੌਂ ਜਾਓ। ਇਸ ਨਾਲ ਵਧੀਆ ਨੀਂਦ ਆਉਂਦੀ ਹੈ ਅਤੇ ਸਾਰਾ ਦਿਨ ਤਾਜ਼ਾ ਰਹਿੰਦਾ ਹੈ।
5. ਯਾਦਦਾਸ਼ਤ ਤੇਜ਼
ਦੇਸੀ ਘਿਉ ਨੂੰ ਨੱਕ ‘ਚ ਪਾਉਣ ਨਾਲ ਯਾਦਸ਼ਕਤੀ ਚੰਗੀ ਰਹਿੰਦੀ ਹੈ ਅਤੇ ਬੱਚਿਆਂ ਦੇ ਲਈ ਵੀ ਇਹ ਬਹੁਤ ਹੀ ਫ਼ਾਇਦੇਮੰਦ ਹੈ।
6. ਤਨਾਅ ਦੂਰ
ਕਿਸੀ ਵੀ ਤਰ੍ਹਾਂ ਦੇ ਮਾਨਸਿਕ ਤਨਾਅ ਨੂੰ ਦੂਰ ਕਰਨ ਲਈ ਗਾਂ ਦਾ ਸ਼ੁੱਧ ਘਿਓ ਰਾਤ ਨੂੰ ਰੋਜ਼ ਨੱਕ ‘ਚ ਪਾ ਕੇ ਸੌਂ ਜਾਓ। ਇਸ ਨਾਲ ਤਨਾਅ ਦੂਰ ਹੋ ਜਾਂਦਾ ਹੈ ਅਤੇ ਕੋਈ ਵੀ ਨੁਕਸਾਨ ਨਹੀਂ ਹੁੰਦਾ।
7. ਪੁਰਾਣੇ ਜ਼ੁਕਾਮ ਤੋਂ ਆਰਾਮ
ਲੰਬੇ ਸਮੇਂ ਤੋਂ ਜ਼ੁਕਾਮ ਤੋਂ ਪਰੇਸ਼ਾਨ ਹੋ ਅਤੇ ਦਵਾਈਆਂ ਦਾ ਕੋਈ ਵੀ ਅਸਰ ਨਹੀਂ ਹੋ ਰਿਹਾ ਹੈ ਤਾਂ ਤੁਸੀਂ ਰਾਤ ਨੂੰ ਰੋਜ਼ ਦੇਸੀ ਘਿਉ ਨੱਕ ‘ਚ ਪਾ ਕੇ ਸੌਂ ਜਾਓ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਜ਼ੁਕਾਮ ਤੋਂ ਛੁਟਕਾਰਾ ਮਿਲ ਜਾਂਦਾ ਹੈ।
8. ਕੈਂਸਰ ਨਾਲ ਲੜੇ
ਦੇਸੀ ਘਿਉ ਵਿੱਚ ਸੂਖਮ ਜੀਵਾਣੂ, ਐਂਟੀ-ਕੈਂਸਰ ਅਤੇ ਐਂਟੀ ਵਾਇਰਲ ਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਕਿ ਕਈ ਬੀਮਾਰੀਆਂ ਨਾਲ ਲੜਣ ‘ਚ ਮਦਦ ਕਰਦੇ ਹਨ। ਦੇਸੀ ਘਿਉ ‘ਚ ਕੈਂਸਰ ਨਾਲ ਲੜਣ ਦੀ ਤਾਕਤ ਹੁੰਦੀ ਹੈ। ਇਸ ਦੀ ਵਰਤੋਂ ਨਾਲ ਬ੍ਰੈਸਟ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ।
9. ਮਾਈਗ੍ਰੇਨ ਦੀ ਸਮੱਸਿਆ ਤੋਂ ਬਚਾਏ
ਮਾਈਗ੍ਰੇਨ ਵਿੱਚ ਆਮ ਤੌਰ ‘ਤੇ ਸਿਰ ਦੇ ਅੱਧੇ ਹਿੱਸੇ ‘ਚ ਦਰਦ ਹੁੰਦਾ ਹੈ ਅਤੇ ਸਿਰ ਦਰਦ ਦੇ ਸਮੇਂ ਮਿਤਲੀ ਜਾਂ ਉਲਟੀ ਆ ਸਕਦੀ ਹੈ। ਇਸ ਸਮੱਸਿਆ ਤੋਂ ਬਚਣ ਲਈ ਦੇਸੀ ਘਿਉ ਤੁਹਾਡੀ ਮਦਦ ਕਰ ਸਕਦਾ ਹੈ। ਦੋ ਬੂੰਦਾਂ ਦੇਸੀ ਘਿਉ ਦੀਆਂ ਨੱਕ ‘ਚ ਸਵੇਰੇ ਸ਼ਾਮ ਪਾਉਣ ਨਾਲ ਮਾਈਗ੍ਰੇਨ ਦਾ ਦਰਦ ਦੂਰ ਹੋ ਜਾਂਦਾ ਹੈ।








