ਨਵੀਂ ਦਿੱਲੀ – ਦੇਸ਼ ‘ਚ ਬੀਤੇ 24 ਘੰਟਿਆਂ ‘ਚ 605 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਚਾਰ ਮਰੀਜ਼ਾਂ ਦੀ ਮੌਤ ਹੋਈ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਅਨੁਸਾਰ, ਇਹ ਚਾਰ ਮੌਤਾਂ ਕੇਰਲ ਅਤੇ ਕਰਨਾਟਕ ‘ਚ ਹੋਈਆਂ ਹਨ। ਮੰਗਲਵਾਰ ਨੂੰ ਕਰਨਾਟਕ, ਛੱਤੀਸਗੜ੍ਹ ਅਤੇ ਆਸਾਮ ਤੋਂ ਕੁੱਲ 6 ਮੌਤਾਂ ਹੋਈਆਂ ਸਨ। ਇਸ ਵਿਚ ਸਰਗਰਮ ਮਾਮਲਿਆਂ ਦੀ ਕੁੱਲ ਗਿਣਤੀ ਸੋਮਵਾਰ ਦੇ 3,919 ਤੋਂ ਘੱਟ ਕੇ 3,643 ਹੋ ਗਈ ਹੈ।
ਹੁਣ ਤੱਕ ਜਨਵਰੀ 2020 ‘ਚ ਸ਼ੁਰੂਆਤ ਪ੍ਰਕੋਪ ਦੇ ਬਾਅਦ ਤੋਂ ਭਾਰਤ ‘ਚ ਕੋਰੋਨਾ ਵਾਇਰਸ ਮਾਮਲਿਆਂ ਦੀ ਕੁੱਲ ਗਿਣਤੀ 4,50,19,819 ਤੱਕ ਪਹੁੰਚ ਗਈ ਹੈ, ਜਦੋਂ ਕਿ ਕੁੱਲ ਮੌਤ ਦਾ ਅੰਕੜਾ 5,33,406 ਹੋ ਗਿਆ ਹੈ। ਸੂਤਰਾਂ ਅਨੁਸਾਰ 6 ਜਨਵਰੀ ਤੱਕ ਦੇਸ਼ ਭਰ ਦੇ 12 ਸੂਬਿਆਂ ਤੋਂ ਜੇ.ਐੱਨ.1 ਦੇ ਕੁੱਲ 682 ਮਾਮਲੇ ਸਾਹਮਣੇ ਆਏ ਹਨ। ਉਪਲੱਬਧ ਅੰਕੜਿਆਂ ਅਨੁਸਾਰ ਦੇਸ਼ ‘ਚ ਕੋਰੋਨਾ ਟੀਕਿਆਂ ਦੀਆਂ ਕੁੱਲ 220.67 ਕਰੋੜ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।















