ਦੁਨੀਆਭਰ ‘ਚੋਂ ਭਾਰਤੀਆਂ ਦੀ ਅੱਜ ਤੋਂ ਹੋਵੇਗੀ ਘਰ ਵਾਪਸੀ

ਨਵੀਂ ਦਿੱਲੀ-ਵਿਦੇਸ਼ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅੱਜ ਸ਼ੁਰੂ ਹੋਏ ‘ਵੰਦੇ ਭਾਰਤ ਮਿਸ਼ਨ’ ਦੇ ਪਹਿਲੇ ਦਿਨ 10 ਉਡਾਣਾਂ ‘ਚ ਲਗਭਗ 2300 ਯਾਤਰੀਆਂ ਦੀ ਵਤਨ ਵਾਪਸੀ ਹੋਵੇਗੀ। ਨਾਗਰਿਕ ਉਡਾਣ ਮੰਤਰਾਲੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ 7 ਮਈ ਨੂੰ ਸਰਕਾਰੀ ਹਵਾਈ ਸੇਵਾ ਕੰਪਨੀ ਏਅਰ ਇੰਡੀਆ 7 ਅਤੇ ਉਸ ਦੀ ਸਹਿਯੋਗੀ ਕੰਪਨੀ ਏਅਰ ਇੰਡੀਆ ਐਕਸਪ੍ਰੈਸ 3 ਉਡਾਣਾ ਚਲਾਏਗੀ। ਇਨ੍ਹਾਂ ‘ਚ ਲਗਭਗ 2300 ਲੋਕਾਂ ਨੂੰ ਲਿਆਂਦੇ ਜਾਣ ਦੀ ਯੋਜਨਾ ਹੈ। ਬੋਰਡਿੰਗ ਤੋਂ ਪਹਿਲੇ ਹਰ ਯਾਤਰੀ ਦੀ ਸਕ੍ਰੀਨਿੰਗ ਕੀਤੀ ਜਾਵੇਗੀ ਅਤੇ ਜਿਨ੍ਹਾਂ ‘ਚ ਕੋਵਿਡ-19 ਦੇ ਲੱਛਣ ਹੋਣਗੇ ਉਨ੍ਹਾਂ ਦੇ ਟਿਕਟ ਹੋਣ ਦੇ ਬਾਵਜੂਦ ਜਹਾਜ਼ ‘ਚ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।