ਐਵਤਾਰ 2 ਬਾਕਸ ਆਫ਼ਿਸ ‘ਤੇ ਧੁੰਮਾਂ ਪਾ ਰਹੀ ਹੈ। ਫ਼ਿਲਮ ਨੇ 3 ਦਿਨਾਂ ਅੰਦਰ ਭਾਰਤ ‘ਚ 129 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਨੇ ਪਹਿਲੇ ਦਿਨ 41 ਕਰੋੜ, ਦੂਜੇ ਦਿਨ 42 ਕਰੋੜ ਅਤੇ ਤੀਜੇ ਦਿਨ 46 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਥੇ ਦੁਨੀਆਂ ਭਰ ਦੀ ਤਿੰਨ ਦਿਨਾਂ ਦੀ ਕੋਲੈਕਸ਼ਨ ਦੀ ਗੱਲ ਕਰੀਏ ਤਾਂ ਫ਼ਿਲਮ ਨੇ ਆਪਣੇ ਪਹਿਲੇ ਵੀਕੈਂਡ 434.5 ਮਿਲੀਅਨ ਡਾਲਰਾਂ ਦੀ ਕਮਾਈ ਕੀਤੀ।
ਭਾਰਤੀ ਕਰੰਸੀ ਮੁਤਾਬਕ ਇਹ ਕਮਾਈ 3,500 ਕਰੋੜ ਰੁਪਏ ਤੋਂ ਵੀ ਵੱਧ ਹੈ। ਦੱਸ ਦੇਈਏ ਕਿ ਫ਼ਿਲਮ ਦਾ ਬਜਟ 350 ਤੋਂ 400 ਮਿਲੀਅਨ ਡਾਲਰ ਦੱਸਿਆ ਜਾ ਰਿਹਾ ਹੈ ਅਤੇ ਇਸ ਮੁਤਾਬਿਕ ਫ਼ਿਲਮ ਨੇ ਤਿੰਨ ਦਿਨਾਂ ਅੰਦਰ ਹੀ ਆਪਣੇ ਬਜਟ ਨੂੰ ਪਾਰ ਕਰ ਲਿਆ ਹੈ।
ਐਵਤਾਰ 2 ਦਾ ਪਹਿਲਾ ਭਾਗ 13 ਸਾਲ ਪਹਿਲਾਂ ਸਾਲ 2009 ‘ਚ ਰਿਲੀਜ਼ ਹੋਇਆ ਸੀ। ਐਵਤਾਰ 1 ਨੇ ਦੁਨੀਆਂ ਭਰ ‘ਚ 2.9 ਬਿਲੀਅਨ ਡਾਲਰਾਂ ਦੀ ਕਮਾਈ ਕੀਤੀ ਸੀ। ਐਵਤਾਰ 1 ਦੁਨੀਆਂ ਭਰ ‘ਚ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ‘ਚ ਪਹਿਲੇ ਨੰਬਰ ‘ਤੇ ਸੀ।











