ਦਿੱਲੀ ਸਿੰਘੂ ਬਾਰਡਰ ਨਾਲੇ ’ਚੋਂ ਮਿਲੀ ਭਵਾਨੀਗੜ੍ਹ ਦੇ ਵਿਅਕਤੀ ਦੀ ਲਾਸ਼

ਭਵਾਨੀਗੜ੍ਹ : ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ’ਚ ਸਿੰਘੂ ਬਾਰਡਰ ’ਤੇ ਜਾਰੀ ਕਿਸਾਨ ਮੋਰਚੇ ’ਚ ਸ਼ਾਮਲ ਹੋਣ ਗਏ ਸਬ-ਡਵੀਜ਼ਨ ਭਵਾਨੀਗੜ੍ਹ ਦੇ ਰਹਿਣ ਵਾਲੇ ਇਕ ਵਿਅਕਤੀ ਦੀ ਭੇਤਭਰੇ ਹਾਲਾਤਾਂ ’ਚ ਮੌਤ ਹੋ ਜਾਣ ਦੀ ਖ਼ਬਰ ਹੈ।
ਮਿ੍ਰਤਕ ਦੀ ਪਛਾਣ 36 ਸਾਲਾ ਭੀਮ ਸਿੰਘ ਪੁੱਤਰ ਰਣ ਸਿੰਘ ਵਾਸੀ ਝਨੇੜੀ ਹਾਲ ਆਬਾਦ ਫਤਿਹਗੜ੍ਹ ਛੰਨਾ ਦੇ ਤੌਰ ’ਤੇ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਭੀਮ ਸਿੰਘ ਬੀਤੇ ਕੱਲ੍ਹ ਕਿਸਾਨ ਅੰਦੋਲਨ ’ਚ ਸ਼ਿਰਕਤ ਕਰਨ ਲਈ ਦਿੱਲੀ ਗਿਆ ਸੀ ਤੇ ਅੱਜ ਵੀਰਵਾਰ ਸਵੇਰੇ ਧਰਨੇ ’ਤੇ ਬੈਠੇ ਕੁੱਝ ਕਿਸਾਨਾਂ ਨੇ ਸਿੰਘੂ ਬਾਰਡਰ ਨੇੜੇ ਲੰਘਦੇ ਨਾਲੇ ’ਚ ਪਈ ਉਸਦੀ ਲਾਸ਼ ਨੂੰ ਦੇਖਿਆ।ਹਾਲਾਂਕਿ ਵਿਅਕਤੀ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਕੁੱਝ ਪਤਾ ਨਹੀਂ ਲੱਗ ਸਕਿਆ ਹੈ। ਉਸਦੀ ਜੇਬ ’ਚੋਂ ਮਿਲੇ ਸ਼ਨਾਖ਼ਤੀ ਕਾਰਡ ਦੇ ਆਧਾਰ ’ਤੇ ਉਸਦੀ ਪਛਾਣ ਹੋ ਸਕੀ।

News Credit :jagbani(punjabkesari)