ਦਿੱਲੀ ਸਰਕਾਰ ਤੇ ਕੇਂਦਰ ਵਿਚਾਲੈ ਚਲ ਰਹੇ ਵਿਵਾਦ ‘ਤੇ ਸੁਪਰੀਮ ਕੋਰਟ ਦਾ ਇਨਕਾਰ

8ਨਵੀਂ ਦਿੱਲੀ : ਦਿੱਲੀ ਵਿੱਚ ਆਪ ਪਾਰਟੀ ਦੀ ਸਰਕਾਰ ਤੇ ਕੇਂਦਰ ਵਿਚਾਲੈ ਅਧਿਕਾਰ ਖੇਤਰ ਨੂੰ ਲੈ ਕੇ ਚਲ ਰਹੇ ਵਿਵਾਦ ‘ਤੇ ਦੇਸ਼ ਦੀ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿਚ ਦਿੱਲੀ ਕੋਰਟ ਹੀ ਫੈਸਲਾ ਲਏਗਾ। ਦਿੱਲੀ ਸਰਕਾਰ ਦਿੱਲੀ ਹਾਈ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰੇ। ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਕੇਜਰੀਵਾਲ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਖੁਦ ਹਾਈ ਕੋਰਟ ਗਈ ਸੀ ਤੇ ਹੁਣ ਅਧਿਕਾਰਾਂ ਦੀ ਸਫਾਈ ‘ਤੇ ਦਿੱਲੀ ਹਾਈ ਕੋਰਟ ਹੀ ਕੇਜਰੀਵਾਲ ਸਰਕਾਰ ਨੂੰ ਫੈਸਲਾ ਦਵੇਗਾ। ਜਸਟਿਸ ਦੀਪਕ ਮਿਸ਼ਰਾ ਦੀ ਬੈਂਚ ਨੇ ਕਿਹਾ ਕਿ ਹਾਈਕੋਰਟ ਸੰਵੈਧਾਨਿਕ ਸੰਸਥਾ ਹੈ ਇਸਲਈ ਉਸਦਾ ਸਨਮਾਨ ਕੀਤਾ ਜਾਣਾ ਚਾਹੀਦਾ। ਸੰਵਿਧਾਨ ਮੁਤਾਬਕ ਸਾਰੇ ਹਾਈ ਕੋਰਟਾਂ ਕੋਲ ਫੈਸਲਾ ਲੈਣ ਦਾ ਸੁਤੰਤਰ ਅਧਿਕਾਰ ਹੁੰਦਾ ਹੈ। ਦਿੱਲੀ ਸਰਕਾਰ ਨੇ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਕਰ ਫੈਸਲਾ ਸੁਰੱਖਿਅਤ ਰੱਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਨਿਜੀ ਮਾਮਲਿਆਂ ਵਿੱਚ ਸਮਝੌਤਾ ਹੋ ਸਕਦਾ ਹੈ ਪਰ ਸੰਵੈਧਾਨਿਕ ਮੁੱਦਿਆਂ ‘ਤੇ ਸਮਝੌਤਾ ਨਹੀਂ ਹੁੰਦਾ। ਹਾਈ ਕੋਰਟ ਦਾ ਫੈਸਲਾ ਸਹੀ ਹੋਵੇ ਜਾਂ ਨਹੀਂ, ਸੰਵਿਧਾਨ ਨੇ ਉਸਨੂੰ ਅਧਿਕਾਰ ਦਿੱਤਾ ਹੈ। ਜੇਕਰ ਦਿੱਲੀ ਸਰਕਾਰ ਹਾਈਕੋਰਟ ਦੇ ਫੈਸਲੇ ਤੋਂ ਸੰਤੁਸ਼ਟ ਨਾ ਹੋਵੇ ਤਾਂ ਉਸਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇ ਸਕਦੀ ਹੈ।