ਦਿੱਲੀ ਦੇ ਪਟਿਆਲਾ ਹਾਊਸ ਕੋਰਟ ‘ਚ ਪੇਸ਼ ਹੋਏ ਅਭੈ ਚੌਟਾਲਾ

ਨਵੀਂ ਦਿੱਲੀ— ਸੀਨੀਅਰ ਇਨੈਲੋ ਨੇਤਾ ਅਭੈ ਚੌਟਾਲਾ ਦੀਆਂ ਮੁਸੀਬਤਾਂ ਵਧ ਸਕਦੀਆਂ ਹਨ। ਅਭੈ ਚੌਟਾਲਾ ਦੀ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ‘ਚ ਅੱਜ ਦਿੱਲੀ ਪਟਿਆਲਾ ਹਾਊਸ ਕੋਰਟ ‘ਚ ਸੁਣਵਾਈ ਹੋਈ ਜਿੱਥੇ ਇਨੈਲੋ ਨੇਤਾ ਅਭੈ ਚੌਟਾਲਾ ਵੀ ਕੋਰਟ ‘ਚ ਪੇਸ਼ ਹੋਏ। ਸੁਣਵਾਈ ਦੌਰਾਨ ਸੀ.ਬੀ.ਆਈ ਨੇ ਨਵੇਂ ਗਵਾਹਾਂ ਦੀ ਕੋਰਟ ‘ਚ ਪੇਸ਼ੀ ਕਰ ਗਵਾਹੀਆਂ ਕਰਵਾਈਆਂ, ਜਿਸ ਤੋਂ ਬਾਅਦ ਕੋਰਟ ਨੇ ਸੁਣਵਾਈ ਲਈ ਅਗਲੀ ਤਾਰੀਕ 3 ਦਸੰਬਰ ਨਿਰਧਾਰਿਤ ਕੀਤੀ ਹੈ।
ਸੀ.ਬੀ.ਆਈ. ਨੇ ਕਾਂਗਰਸ ਨੇਤਾ ਸ਼ਮਸ਼ੇਰ ਸਿੰਘ ਸੁਰਜੇਵਾਲਾ ਦੀ ਸ਼ਿਕਾਇਤ ‘ਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਪ੍ਰਮੁੱਖ ਅਤੇ ਹਰਿਆਣਾ ਦੇ ਸਾਬਕਾ ਮੁਖ ਮੰਤਰੀ ਓ.ਪੀ. ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਖਿਲਾਫ ਵੀ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਮਾਮਲਾ ਦਰਜ ਕਰਵਾਇਆ ਸੀ।
ਚੌਟਾਲਾ ਅਤੇ ਅਜੈ ਨੂੰ ਇਸ ਸਾਲ ਦੀ ਸ਼ੁਰੂਆਤ ‘ਚ ਹਾਈਕੋਰਟ ਨੇ ਸਾਲ 1999-2000 ਦੇ ਜੂਨੀਅਰ ਅਧਿਆਪਕ ਭਰਤੀ ਘਪਲੇ ‘ਚ ਦੱਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਸੀ.ਬੀ.ਆਈ. ਨੇ 26 ਮਾਰਚ ਨੂੰ ਚੌਟਾਲਾ ਦੇ ਖਿਲਾਫ ਦੋਸ਼ ਪੱਤਰ ਦਾਇਰ ਕਰ 6.09 ਕਰੋੜ ਦੀ ਜਾਇਦਾਦ ਰੱਖਣ ਦਾ ਦੋਸ਼ ਲਗਾਇਆ ਸੀ, ਜੋ ਕਿ 1993-2006 ਦੌਰਾਨ ਆਪਣੀ ਕਾਨੂੰਨੀ ਆਮਦਨ ਤੋਂ ਬਹੁਤ ਜ਼ਿਆਦਾ ਸੀ। ਦੋ ਅਜਿਹੇ ਹੀ ਮਾਮਲੇ ਉਨ੍ਹਾਂ ਦੇ ਬੇਟੇ ਅਜੈ ਅਤੇ ਅਭੈ ਖਿਲਾਫ ਚੱਲ ਰਹੇ ਹਨ।