ਦਿਲਜੀਤ ਨੂੰ ਇਸ ਵਾਰ ਮਿਲੀ ਸ਼ਿਲਪਾ ਨਾਲ ਇੱਕ ਹੋਰ ਬੌਲੀਵੁਡ ਫ਼ਿਲਮ

ਬੌਲੀਵੁੱਡ ਦੀ ਖ਼ੂਬਸੂਰਤ ਅਤੇ ਹੌਟ ਅਦਾਕਾਰਾ ਸ਼ਿਲਪਾ ਸ਼ੈੱਟੀ ਲੰਬੇ ਸਮੇਂ ਬਾਅਦ ਇੱਕ ਵਾਰ ਫ਼ਿਰ ਸਿਲਵਰ ਸਕ੍ਰੀਨ ‘ਤੇ ਨਜ਼ਰ ਆਉਣ ਵਾਲੀ ਹੈ। ਸ਼ਿਲਪਾ ਸੈੱਟੀ ਪੰਜਾਬੀ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਦੀ ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਖ਼ਬਰਾਂ ਮੁਤਾਬਿਕ, ਸ਼ਿਲਪਾ ਸ਼ੈੱਟੀ ਇਸ ਫ਼ਿਲਮ ‘ਚ ਇੱਕ ਲੇਖਕ ਦੇ ਕਿਰਦਾਰ ‘ਚ ਨਜ਼ਰ ਆਵੇਗੀ। ਇਸ ਫ਼ਿਲਮ ਦਾ ਨਿਰਮਾਣ ਰਮੇਸ਼ ਤੌਰਾਨੀ ਕਰ ਰਹੇ ਹਨ। ਇਸ ਫ਼ਿਲਮ ਦੇ ਜ਼ਰੀਏ ਅਜੀਜ਼ ਮਿਰਜ਼ਾ ਦੇ ਬੇਟੇ ਹਾਰੂਨ ਮਿਰਜ਼ਾ ਡਾਇਰੈਕਸ਼ਨ ਦੇ ਖੇਤਰ ‘ਚ ਕਦਮ ਰੱਖਣ ਜਾ ਰਹੇ ਹਨ।
ਹਾਰੂਨ ਨੇ ਸ਼ਾਹਰੁਖ਼ ਖ਼ਾਨ ਦੀਆਂ ਫ਼ਿਲਮਾਂ ਰਾਜੂ ਬਨ ਗਿਆ ਜੈਂਟਲਮੈਨ, ਯੈੱਸ ਬੌਸ ਤੋਂ ਇਲਾਵਾ ਕਈ ਹੋਰ ਫ਼ਿਲਮਾਂ ‘ਚ ਵੀ ਅਸਿਸਟੈਂਟ ਡਾਇਰੈਕਟਰ ਦੇ ਤੌਰ ‘ਤੇ ਕੰਮ ਕੀਤਾ ਹੈ। ਸ਼ਿਲਪਾ ਸ਼ੈੱਟੀ ਇਨੀਂ ਦਿਨੀਂ ਲੰਡਨ ‘ਚ ਛੁੱਟੀਆਂ ਮਨਾ ਰਹੀ ਹੈ ਅਤੇ ਵਾਪਿਸ ਆਉਂਦੇ ਹੀ ਅਗਸਤ ‘ਚ ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਜਾਵੇਗੀ। ਇਹ ਫ਼ਿਲਮ ਇੱਕ ਜੋੜੀ ਦੇ ਆਲੇ-ਦੁਆਲੇ ਘੁੰਮੇਗੀ। ਇਸ ਫ਼ਿਲਮ ਦੀ ਕਹਾਣੀ ਨੀਰਜ ਵੋਹਰਾ ਨੇ ਲਿਖੀ ਹੈ।