ਆਪਣੀ ਪਹਿਲੀ ਫ਼ਿਲਮ ਸਟੂਡੈਂਟ ਔਫ਼ ਦਾ ਯੀਅਰ 2 ਨਾਲ ਹੀ ਚਰਚਾ ‘ਚ ਆ ਚੁੱਕੀ ਅਭਿਨੇਤਰੀ ਅਨੰਨਿਆ ਪਾਂਡੇ, ਆਲੀਆ ਭੱਟ ਨੂੰ ਆਪਣੀ ਪ੍ਰੇਰਣਾ ਮੰਨਦੀ ਹੈ। ਚੰਕੀ ਪਾਂਡੇ ਦੀ ਬੇਟੀ ਅੰਨਨਿਆ ਨੇ ਸਟੂਡੈਂਟ ਔਫ਼ ਦਾ ਯੀਅਰ-2 ਨਾਲ ਬੌਲੀਵੁੱਡ ‘ਚ ਡੈਬਿਓ ਕੀਤਾ ਸੀ।
ਇੱਕ ਇੰਟਰਵਿਊ ਦੌਰਾਨ ਅਨੰਨਿਆ ਨੇ ਦੱਸਿਆ ਕਿ ਉਹ ਆਲੀਆ ਨੂੰ ਪਸੰਦ ਕਰਦੀ ਹੈ ਅਤੇ ਬਾਲੀਵੁੱਡ ‘ਚ ਆਲੀਆ ਦੇ ਸਫ਼ਰ ਤੋਂ ਕਾਫ਼ੀ ਪ੍ਰੇਰਿਤ ਹੈ। ਆਲੀਆ ਨੇ ਕਦੇ ਵੀ ਆਪਣੇ ਸ਼ੁਰੂਆਤੀ ਕਰਿਅਰ ‘ਚ ਖ਼ੁਦ ਨੂੰ ਪਰਫ਼ੈੱਕਟ ਦਿਖਾਉਣ ਦਾ ਸ਼ੋਅ-ਔਫ਼ ਨਹੀਂ ਕੀਤਾ ਅਤੇ ਉਸ ਦੀ ਇਹ ਹੀ ਕੁਆਲਿਟੀ ਅਨੰਨਿਆ ਨੂੰ ਕਾਫ਼ੀ ਪਸੰਦ ਹੈ। ਉਸ ਨੇ ਕਿਹਾ ਕਿ ਅਜਿਹਾ ਨਹੀਂ ਕਿ ਮੈਂ ਕੁੱਝ ਹੋਰ ਬਣਨ ਦੀ ਕੋਸ਼ਿਸ਼ ਕਰਦੀ ਹਾਂ। ਇਹ ਗੱਲ ਸੱਚ ਹੈ ਕਿ ਆਲੀਆ ਕੋਲੋਂ ਮੈਨੂੰ ਇਨਸਪੀਰੇਸ਼ਨ ਮਿਲਦਾ ਹੈ।












