ਦਰਦਨਾਕ ਹਾਦਸਾ: 30 ਬੱਚਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਬਾਗਮਤੀ ਨਦੀ ‘ਚ ਡੁੱਬੀ, 10 ਬੱਚੇ ਲਾਪਤਾ

ਮੁਜ਼ੱਫਰਪੁਰ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ‘ਚ ਵੀਰਵਾਰ ਨੂੰ ਕਰੀਬ 30 ਬੱਚਿਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਬਾਗਮਤੀ ਨਦੀ ‘ਚ ਡੁੱਬ ਗਈ। ਹਾਦਸੇ ‘ਚ ਹੁਣ ਤਕ 20 ਬੱਚਿਆਂ ਨੂੰ ਬਚਾ ਲਿਆ ਗਿਆ ਹੈ ਅਤੇ ਬਾਕੀ ਬੱਚਿਆਂ ਦੀ ਭਾਲ ਜਾਰੀ ਹੈ। ਹਾਦਸਾ ਜ਼ਿਲ੍ਹੇ ਦੇ ਬੇਨੀਬਾਦ ਪੁਲਸ ਚੌਂਕੀ ਅਧੀਨ ਪੈਂਦੇ ਮਧੁਰਪੱਟੀ ਘਾਟ ਨੇੜੇ ਹੋਇਆ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਨ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਹੈ ਅਤੇ ਉਹ ਮਾਮਲੇ ਨੂੰ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਘਟਨਾ ਦੇ ਪੀੜਤ ਹਨ, ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਨਿਤੀਸ਼ ਕੁਮਾਰ ਕੁਝ ਪ੍ਰਾਜੈਕਟਾਂ ਦੀ ਪ੍ਰਗਤੀ ਸਮੀਖਿਆ ਲਈ ਇਸ ਸਮੇਂ ਮੁਜ਼ੱਫਰਪੁਰ ‘ਚ ਹਨ। ਹਾਦਸੇ ਵਾਲੀ ਥਾਂ ‘ਤੇ ਪਹੁੰਚੀ ਸਥਾਨਕ ਪੁਲਸ ਅਤੇ ਐੱਸ.ਡੀ.ਐੱਫ.ਆਰ. ਦੀਆਂ ਟੀਮਾਂ ਮੌਕੇ ‘ਤੇ ਬਚਾਅ ਕੰਮ ‘ਚ ਜੁਟੀਆਂ ਹਨ।